ਮਮਦੋਟ ਇਲਾਕੇ 'ਚ ਦੇਖੇ ਗਏ ਡ੍ਰੋਨ
ਮਮਦੋਟ/ਫਿਰੋਜ਼ਪੁਰ 9 ਮਈ (ਸੁਖਦੇਵ ਸਿੰਘ ਸੰਗਮ)-ਮਮਦੋਟ ਇਲਾਕੇ ਵਿਚ ਬਲੈਕ ਆਊਟ ਹੁੰਦਿਆਂ ਹੀ ਪਾਕਿਸਤਾਨ ਵਾਲੇ ਪਾਸਿਓਂ ਡ੍ਰੋਨ ਦੀ ਹਲਚਲ ਸ਼ੁਰੂ ਹੋ ਗਈ ਹੈ। ਮਮਦੋਟ ਵਾਸੀਆਂ ਵਲੋਂ ਕਸਬੇ ਦੇ ਉਪਰੋਂ ਦੀ ਇਕ ਤੋਂ ਜਿਆਦਾ ਡਰੋਨ ਦੇਖੇ ਗਏ। ਸਰਹੱਦੀ ਪਿੰਡ ਹਜਾਰਾ ਸਿੰਘ ਵਾਲਾ ਵਿਖੇ ਵੀ ਡਰੋਨ ਵੇਖੇ ਜਾਣ ਦੀ ਖਬਰ ਹੈ।