ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਵੱਡਾ ਫੈਸਲਾ, ਭੰਡਾਰੇ ਕੀਤੇ ਰੱਦ

ਬਿਆਸ, 8 ਮਈ (ਪਰਮਜੀਤ ਸਿੰਘ ਰੱਖੜਾ)-ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਵੱਡਾ ਫੈਸਲਾ ਆਇਆ ਹੈ। ਭਾਰਤ-ਪਾਕਿਸਤਾਨ ਦਰਮਿਆਨ ਬਣੀ ਤਣਾਅਪੂਰਨ ਸਥਿਤੀ ਨੂੰ ਲੈ ਕੇ ਡੇਰਾ ਬਿਆਸ ਵਿਚ ਹੋਈ ਹੰਗਾਮੀ ਮੀਟਿੰਗ ਦੌਰਾਨ ਡੇਰਾ ਬਿਆਸ ਦਾ ਵੱਡਾ ਫੈਸਲਾ ਆਇਆ ਹੈ। ਡੇਰਾ ਬਿਆਸ ਵਿਚ ਹੋਣ ਵਾਲੇ 11 ਮਈ ਦੇ ਭੰਡਾਰੇ ਨੂੰ ਰੱਦ ਕੀਤਾ ਗਿਆ ਹੈ।