JALANDHAR WEATHER

ਪਾਕਿ ਵਲੋਂ ਮਿਜ਼ਾਈਲਾਂ ਨਾਲ ਮੁਕੇਰੀਆਂ ਦੇ ਨਜ਼ਦੀਕੀ ਪੈਂਦੇ ਮਿਲਟਰੀ ਛਾਉਣੀ ਉੱਚੀ ਬੱਸੀ 'ਚ ਹਮਲਾ ਕੀਤਾ

ਮੁਕੇਰੀਆਂ, 8 ਮਈ (ਰਾਮਗੜੀਆ)-ਪਾਕਿਸਤਾਨ ਵਲੋਂ ਅੱਜ ਮਿਜ਼ਾਈਲਾਂ ਨਾਲ ਹਮਲਾ ਮੁਕੇਰੀਆਂ ਦੇ ਨਜ਼ਦੀਕੀ ਪੈਂਦੇ ਮਿਲਟਰੀ ਛਾਉਣੀ ਉੱਚੀ ਬੱਸੀ ਵਿਖੇ ਕੀਤਾ ਗਿਆ, ਜਿਸ ਨੂੰ ਭਾਰਤੀ ਫੌਜ ਵਲੋਂ ਨਾਕਾਮ ਕਰ ਦਿੱਤਾ ਗਿਆ। ਇਹ ਹਮਲਾ ਸ਼ਾਮ ਕਰੀਬ 8.30 ਵਜੇ ਕੀਤਾ ਗਿਆ ਅਤੇ ਜਦੋਂ ਬਹੁਤ ਜਿਆਦੇ ਧਮਾਕਿਆਂ ਦੀ ਆਵਾਜ਼ ਲੋਕਾਂ ਨੇ ਸੁਣੀ ਤਾਂ ਲੋਕ ਘਰਾਂ ਵਿਚੋਂ ਬਾਹਰ ਨਿਕਲ ਆਏ ਅਤੇ ਆਸਮਾਨ ਵਿਚ ਧੂੰਆਂ ਹੀ ਧੂੰਆਂ ਅਤੇ ਅੱਗ ਦੇ ਗੋਲੇ ਬਰਸਦੇ ਲੋਕਾਂ ਨੇ ਦੇਖੇ। ਇਹ ਹਮਲਾ ਮਿਲਟਰੀ ਛਾਉਣੀ ਉਚੀ ਬੱਸੀ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ।
ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਮਿਲਟਰੀ ਦੇ ਜਵਾਨ ਅਤੇ ਬਾਹਰੋਂ ਆਈ ਫੋਰਸ ਆਪਣੀਆਂ ਟੈਂਕਾਂ ਅਤੇ ਹੋਰ ਆਧੁਨਿਕ ਸਮਾਨ ਨਾਲ ਲੈਸ ਹੋ ਕੇ ਤਨਾਤ ਕਰ ਦਿੱਤੇ ਗਏ ਸਨ ਜਿਨਾਂ ਵੱਲੋਂ ਮੋਰਚਾ ਸੰਭਾਲਦੇ ਹੋਏ ਪਾਕਿਸਤਾਨੀ ਫੌਜ ਵੱਲੋਂ ਕੀਤੇ ਮਜਾਲੀ ਹਮਲੇ ਨੂੰ ਆਸਮਾਨ ਵਿੱਚ ਹੀ ਨਾਕਾਮ ਕੀਤਾ ਗਿਆ ਭਾਵੇਂ ਕੁਝ ਮਜਾਲਾਂ ਦੇ ਹਿੱਸੇ ਅੱਗ ਦੇ ਗੋਲਿਆਂ ਦੇ ਰੂਪ ਵਿੱਚ ਆਸਮਾਨ ਵਿੱਚ ਉੱਡਦੇ ਹੋਏ ਲੋਕਾਂ ਵੱਲੋਂ ਦੇਖੇ ਗਏ ਅਤੇ ਇਹ ਕਿੱਥੇ ਕਿੱਥੇ ਪਿੰਡਾਂ ਵਿੱਚ ਜਾ ਕੇ ਡਿੱਗੇ ਇਸ ਦੀ ਹਾਲੇ ਕੋਈ ਪੁਸ਼ਟੀ ਨਹੀਂ ਹੋਈ ਦੂਸਰੇ ਪਾਸੇ ਸਰਕਾਰੀ ਅਧਿਕਾਰੀਆਂ ਵੱਲੋਂ ਜਾਂ ਮਿਲਟਰੀ ਦੇ ਕਿਸੇ ਵੀ ਅਫਸਰ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਇਸ ਹਮਲੇ ਦੇ ਤੁਰੰਤ ਬਾਅਦ ਜਿਹੜਾ ਹੁਸ਼ਿਆਰਪੁਰ ਵਿੱਚ ਬਲੈਕ ਆਊਟ ਕਰ ਦਿੱਤਾ ਗਿਆ ਅਤੇ ਲੋਕ ਆਪਣੇ ਘਰਾਂ ਦੇ ਅੰਦਰ ਵੜ ਗਏ ਕਿਸੇ ਨੇ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਲਾਈਟ ਜਾਂ ਜਨਰੇਟਰ ਦਾ ਪ੍ਰਯੋਗ ਨਹੀਂ ਕੀਤਾ ਅਤੇ ਲੋਕ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰ ਰਹੇ ਹਨ 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ