ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ ਬਲੈਕ ਆਊਟ
ਨਸਰਾਲਾ, 8 ਮਈ (ਸਤਵੰਤ ਸਿੰਘ ਥਿਆੜਾ)-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਆਸ਼ਿਕਾ ਜੈਨ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਬਲੈਕ ਆਊਟ ਕੀਤਾ ਗਿਆ ਹੈ, ਜੋ ਕਿ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ । ਇਸ ਮੌਕੇ ਆਉਣਾ ਨੇ ਲੋਕਾਂ ਨੂੰ ਅਪੀਲ ਕੀਤੀ ਕੇ ਉਹ ਪ੍ਰਸਾਸ਼ਨ ਦਾ ਸਾਥ ਦੇਣ। ਡੀਸੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਲੋਕਾਂ ਨੇ ਆਪਣੇ ਘਰਾਂ, ਦੁਕਾਨਾਂ ਆਦਿ ਦੀਆਂ ਲਾਈਟਾਂ ਬੰਦ ਕੀਤੀਆ, ਜਿਸ ਨਾਲ ਘੁੱਪ ਹਨੇਰਾ ਸ਼ਾਇਆ ਹੋਇਆ ਹੈ।