ਗੁਰਦਾਸਪੁਰ ਦੇ ਪਿੰਡ ਭੁੱਲੇਚਕ 'ਚ ਆਸਮਾਨ 'ਚ ਲਾਈਟਾਂ ਦਿਖਣ ਨਾਲ ਸਹਿਮ ਦਾ ਮਾਹੌਲ
ਗੁਰਦਾਸਪੁਰ, 8 ਮਈ-ਨਜ਼ਦੀਕੀ ਪਿੰਡ ਭੁੱਲੇਚਕ ਅਤੇ ਪੰਧੇਰ ਦੇ ਕੋਲ ਤੇਜ਼ ਆਵਾਜ਼ ਸੁਣਨ ਨੂੰ ਮਿਲੀ। ਇਸਦੇ ਨਾਲ ਨਾਲ ਹਵਾ ਵਿਚ ਆਤਿਸ਼ਬਾਜੀ ਦੀ ਤਰਾਂ ਚਲਦੀਆਂ ਲਾਈਟਾਂ ਵੀ ਦਿਖਾਈ ਦਿੱਤੀਆਂ, ਜਿਸ ਕਾਰਨ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਬਣਦਾ ਹੋਇਆ ਦਿਖਾਈ ਦਿੱਤਾ।