ਸਾਡੀਆਂ ਹਥਿਆਰਬੰਦ ਫੌਜਾਂ ਵਲੋਂ ਕੀਤੀ ਸਟੀਕ ਸਟ੍ਰਾਈਕ ਸ਼ਲਾਘਾਯੋਗ - ਦਲਜੀਤ ਚੀਮਾ

ਚੰਡੀਗੜ੍ਹ, 8 ਮਈ-ਆਪ੍ਰੇਸ਼ਨ ਸੰਧੂਰ ਦੇ ਮੱਦੇਨਜ਼ਰ ਬੁਲਾਈ ਗਈ ਸਰਬ ਪਾਰਟੀ ਮੀਟਿੰਗ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਾਡੀਆਂ ਹਥਿਆਰਬੰਦ ਫੌਜਾਂ ਵਲੋਂ ਕੀਤੀ ਗਈ ਸਟੀਕ ਸਟ੍ਰਾਈਕ ਸ਼ਲਾਘਾਯੋਗ ਹੈ। ਪਾਕਿਸਤਾਨ ਦੁਨੀਆ ਨੂੰ ਇਹ ਦੱਸਣ ਦੇ ਯੋਗ ਨਹੀਂ ਹੈ ਕਿ ਭਾਰਤੀ ਕਾਰਵਾਈ ਕਿੰਨੀ ਗਲਤ ਹੈ। ਉਨ੍ਹਾਂ ਦੀ ਫੌਜ ਅਤੇ ਸਰਕਾਰ ਅਜੇ ਵੀ ਕੰਮ ਕਰ ਰਹੀ ਹੈ ਅਤੇ ਗਲਤ ਜਾਣਕਾਰੀ ਫੈਲਾ ਰਹੀ ਹੈ। ਉਹ ਸਰਹੱਦ ਦੇ ਨੇੜੇ ਸਾਡੇ ਨਾਗਰਿਕ ਇਲਾਕਿਆਂ 'ਤੇ ਹਮਲਾ ਕਰ ਰਹੇ ਹਨ। ਮੈਂ ਸਾਡੀਆਂ ਫੌਜਾਂ ਨੂੰ ਉਨ੍ਹਾਂ ਦੀ ਪੇਸ਼ੇਵਰਤਾ ਲਈ ਵਧਾਈ ਦਿੰਦਾ ਹਾਂ। ਜੇਕਰ ਸਾਨੂੰ ਸਰਬ ਪਾਰਟੀ ਮੀਟਿੰਗ ਵਿਚ ਸੱਦਾ ਦਿੱਤਾ ਜਾਂਦਾ ਤਾਂ ਅਸੀਂ ਜ਼ਰੂਰ ਸ਼ਾਮਿਲ ਹੁੰਦੇ ਪਰ ਫਿਰ ਵੀ ਅਸੀਂ ਆਪਣੀ ਸਰਕਾਰ ਅਤੇ ਆਪਣੀਆਂ ਫੌਜਾਂ ਦੇ ਨਾਲ ਖੜ੍ਹੇ ਹਾਂ।