ਵਿਰੋਧੀ ਧਿਰ ਪਾਣੀਆਂ 'ਤੇ ਲਏ ਸਟੈਂਡ 'ਤੇ ਸਾਨੂੰ ਤਾਅਨੇ ਮਾਰ ਰਹੀ - ਰਾਜਾ ਵੜਿੰਗ

ਚੰਡੀਗੜ੍ਹ, 8 ਮਈ-ਰਾਜਾ ਵੜਿੰਗ ਨੇ ਬੀ.ਬੀ.ਐਮ.ਬੀ. ਮਾਮਲੇ 'ਤੇ ਬੋਲਦੇ ਹੋਏ ਕਿਹਾ ਕਿ ਕੇਂਦਰ ਦੇ ਸਟੈਂਡ ਅਨੁਸਾਰ ਹੀ ਧੱਕਾ ਕੀਤਾ ਜਾ ਰਿਹਾ ਹੈ ਜੋ ਹਮੇਸ਼ਾ ਤੋਂ ਰਿਹਾ ਹੈ ਅਤੇ ਸਰਬ ਪਾਰਟੀ ਮੀਟਿੰਗ ਵਿਚ ਫੈਸਲਾ ਲਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਵੀ ਉਨ੍ਹਾਂ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ ਪਰ ਜੋ ਪ੍ਰਕਿਰਿਆ ਅਪਣਾਈ ਜਾ ਰਹੀ ਹੈ, ਉਹ ਸਹੀ ਹੈ, ਤਕਨੀਕੀ ਪੱਖਾਂ ਨੂੰ ਵੀ ਦੇਖਣਾ ਪਵੇਗਾ, ਜਿਸ ਵਿਚ ਸਰਕਾਰ ਨੇ ਹਾਈ ਕੋਰਟ ਵਿਚ ਬਿਆਨ ਤਾਂ ਦਿੱਤੇ ਪਰ ਸੁਪਰੀਮ ਕੋਰਟ ਤੱਕ ਨਹੀਂ ਪਹੁੰਚਿਆ, ਜਿਸ ਵਿਚ ਜੇਕਰ ਕੋਈ ਅਦਾਲਤ ਇਸਦੇ ਵਿਰੁੱਧ ਫੈਸਲਾ ਸੁਣਾਉਂਦੀ ਹੈ ਤਾਂ ਉਸਨੂੰ ਦੇਖਣਾ ਪਵੇਗਾ, ਇਸਨੂੰ ਤਕਨੀਕੀ ਪੱਖ ਤੋਂ ਹੀ ਦੇਖਣਾ ਪਵੇਗਾ। ਹੁਣ ਮੰਤਰੀ ਧਰਨੇ 'ਤੇ ਬੈਠ ਗਏ ਹਨ, ਜਦੋਂਕਿ ਜੇ ਦੂਜੇ ਮੰਤਰੀ ਖੁਦ ਧਰਨੇ 'ਤੇ ਬੈਠਦੇ ਹਨ ਤਾਂ ਕੰਮ ਕਿਵੇਂ ਹੋਵੇਗਾ ਜਦੋਂ ਸਰਕਾਰ ਧਰਨਾ ਨਹੀਂ ਦੇਵੇਗੀ ਸਗੋਂ ਹੁਕਮ ਦੇਵੇਗੀ। ਅਸੀਂ ਉਨ੍ਹਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਅਪੀਲ ਕਰਦੇ ਹਾਂ ਜਦੋਂਕਿ ਵਿਰੋਧੀ ਧਿਰ ਸਾਡੀ ਨਿੰਦਾ ਕਰਦੀ ਹੈ, ਭਾਵੇਂ ਅਸੀਂ ਸਰਕਾਰ ਦੇ ਨਾਲ ਅਤੇ ਪੰਜਾਬ ਦੇ ਪਾਣੀਆਂ ਲਈ ਖੜ੍ਹੇ ਸੀ ਪਰ ਸਾਨੂੰ ਤਾਅਨੇ ਮਾਰੇ ਗਏ। ਹੁਣ, ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਸੁਪਰੀਮ ਕੋਰਟ ਤੱਕ ਪਹੁੰਚ ਕਰੇ, ਜਦੋਂਕਿ ਸਾਰੇ ਅਧਿਕਾਰੀ ਤੁਹਾਡੇ ਨਾਲ ਹਨ। ਉਹ ਰਾਜਨੀਤੀ ਦੇ ਆਦੀ ਹਨ।