ਨਵਾਂਸ਼ਹਿਰ 'ਚ ਵੀ ਹੋਇਆ 'ਬਲੈਕਆਊਟ' ਤੇ ਮੌਕ ਡਰਿੱਲ

ਨਵਾਂਸ਼ਹਿਰ, 7 ਮਈ (ਜਸਬੀਰ ਸਿੰਘ ਨੂਰਪੁਰ)-ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਨਵਾਂਸ਼ਹਿਰ 'ਚ ਲੋਕਾਂ ਨੇ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰਕੇ ਰਾਤ 8:00 ਵਜੇ ਤੋਂ ‘ਬਲੈਕਆਊਟ’ ਮੌਕ ਡਰਿੱਲ ਕਾਰਵਾਈ ਦਾ ਸਾਥ ਦਿੱਤਾ, ਜਿਸ ਦੌਰਾਨ ਇਕ ਘੰਟੇ ਲਈ ਪਾਵਰਕਾਮ ਵਲੋਂ ਬਿਜਲੀ ਸਪਲਾਈ ਪੂਰਨ ਤੌਰ ‘ਤੇ ਬੰਦ ਰੱਖੀ ਗਈ। ਸ਼ੂਗਰ ਮਿੱਲ ਨਵਾਂਸ਼ਹਿਰ ਤੋਂ ਵਿਸ਼ੇਸ਼ ਕਿਸਮ ਦਾ ਸਾਇਰਨ ਵਜਾਇਆ ਗਿਆ।