ਬੀ. ਐਸ. ਐਫ਼. ਵਲੋਂ ਮਮਦੋਟ ਖੇਤਰ ਵਿਚ ਘੁਸਪੈਠੀਆ ਢੇਰ
ਮਮਦੋਟ, (ਫਿਰੋਜ਼ਪੁਰ), 8 ਮਈ (ਸੁਖਦੇਵ ਸਿੰਘ ਸੰਗਮ)- ਬੀ. ਐਸ. ਐਫ਼. ਵਲੋਂ ਹਿੰਦ ਪਾਕਿ ਸਰਹੱਦ ਨੇੜੇ ਮਮਦੋਟ ਖੇਤਰ ਦੀ ਬੀ. ਓ. ਪੀ. ਐਲ. ਐਸ. ਵਾਲਾ ਵਿਖੇ ਸਵੇਰੇ ਕਰੀਬ ਚਾਰ ਵਜੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਾਕਿਸਤਾਨੀ ਵਿਅਕਤੀ ਹਨੇਰੇ ਦਾ ਫਾਇਦਾ ਚੁੱਕ ਕੇ ਭਾਰਤੀ ਸਰਹੱਦ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਡਿਊਟੀ ’ਤੇ ਤਾਇਨਾਤ ਬੀ. ਐਸ. ਐਫ. ਦੇ ਜਵਾਨਾਂ ਵਲੋਂ ਲਲਕਾਰਿਆ ਗਿਆ ਪਰ ਉਸ ਦੇ ਨਾ ਰੁਕਣ ’ਤੇ ਹੋਈ ਫਾਇਰਿੰਗ ਵਿਚ ਪਾਕਿ ਘੁਸਪੈਠੀਆ ਮਾਰਿਆ ਗਿਆ।