JALANDHAR WEATHER

ਝੰਡੇ ਦੀ ਰਸਮ ਦੇਖਣ ਆਏ ਸੈਲਾਨੀ ਭੇਜੇ ਵਾਪਿਸ

ਅਟਾਰੀ (ਅੰਮ੍ਰਿਤਸਰ), 7 ਮਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਰੀਟਰੀਟ ਸੈਰਾਮਨੀ ਦਾ ਸਮਾਂ 5:30 ਤੋਂ 6:00 ਵਜੇ ਤੱਕ ਦਾ ਹੈ, ਜਿਸ ਕਾਰਨ ਕੌਮਾਂਤਰੀ ਅਟਾਰੀ ਸਰਹੱਦ ਉਤੇ ਦੂਰ ਦੁਰਾਡੇ ਇਲਾਕਿਆਂ ਵਿਚੋਂ ਸੈਲਾਨੀ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਦੀ ਰਸਮ ਦੇਖਣ ਲਈ ਪਹੁੰਚ ਰਹੇ ਹਨ। ਇੰਟੀਗਰੇਟਡ ਚੈੱਕ ਪੋਸਟ ਦੇ ਮੁੱਖ ਦੁਆਰ ਅੱਗੇ ਬੀ.ਐਸ.ਐਫ., ਪੀ.ਐਚ.ਜੀ. ਜਵਾਨ ਅਤੇ ਦੋ ਪਬਲਿਕ ਰਿਲੇਸ਼ਨ ਅਫਸਰ ਤਾਇਨਾਤ ਕਰ ਦਿੱਤੇ ਗਏ ਹਨ ਤਾਂ ਕਿ ਪਬਲਿਕ ਨੂੰ ਗਾਈਡ ਕੀਤਾ ਜਾ ਸਕੇ। ਉਕਤ ਜਵਾਨ ਰੀਟਰੀਟ ਸੈਰਾਮਨੀ ਦੇਖਣ ਆਈ ਪਬਲਿਕ ਨੂੰ ਕਹਿ ਰਹੇ ਸਨ ਕਿ ਭਾਰਤੀ ਆਰਮੀ ਵਲੋਂ ਪਾਕਿਸਤਾਨ ਅੱਤਵਾਦੀ ਟਿਕਾਣਿਆਂ ਉਤੇ ਹਮਲੇ ਕਰਕੇ ਪਹਿਲਗਾਮ ਦੇ ਪੀੜਤਾਂ ਨੂੰ ਨਿਆਂ ਦਿਵਾਇਆ ਗਿਆ ਹੈ, ਜਿਸ ਕਾਰਨ ਪਰੇਡ ਬੰਦ ਕਰ ਦਿੱਤੀ ਗਈ ਹੈ। ਝੰਡੇ ਦੀ ਰਸਮ ਜਦੋਂ ਸ਼ੁਰੂ ਕੀਤੀ ਜਾਵੇਗੀ, ਜਾਣੂ ਕਰਵਾ ਦਿੱਤਾ ਜਾਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ