JALANDHAR WEATHER

ਮੋਹਾਲੀ ਦੇ ਬੇਸਟੈਕ ਮਾਲ ਵਿਖੇ ਪ੍ਰਸ਼ਾਸਨ ਨੇ ਕਰਵਾਈ ਮੌਕ ਡਰਿੱਲ

ਚੰਡੀਗੜ੍ਹ , 7 ਮਈ (ਕਪਲ ਵਧਵਾ)-ਮੋਹਾਲੀ ਦੇ ਬੇਸਟੈਕ ਮਾਲ ਵਿਖੇ ਪ੍ਰਸ਼ਾਸਨ ਵਲੋਂ ਮੌਕ ਡਰਿੱਲ ਕਰਵਾਈ ਗਈ। ਇਸ ਮੌਕੇ ਸੰਕਟ ਦੀ ਘੜੀ ਵਿਚ ਬਚਾਅ ਕਾਰਜਾ ਟੀਮਾਂ ਵਲੋਂ ਔਰਤਾਂ, ਬਜ਼ੁਰਗਾਂ, ਬੱਚਿਆਂ ਅਤੇ ਜ਼ਖਮੀਆਂ ਤੇ ਮਰੀਜ਼ਾਂ ਨੂੰ ਪਹਿਲ ਦੇ ਆਧਾਰ ਉਤੇ ਬਚਾਉਣ ਬਾਰੇ ਸਿਖਲਾਈ ਦਿੱਤੀ ਗਈ। ਇਸ ਸਮੇਂ ਮੋਹਾਲੀ ਦੇ ਐਸ. ਐਸ. ਪੀ. ਦੀਪਕ ਪਾਰਿਕ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜਨਤਾ ਨੂੰ ਸੁਚੇਤ ਰਹਿਣ ਬਾਰੇ ਨਿਰਦੇਸ਼ ਦਿੱਤੇ। ਉਨ੍ਹਾਂ ਅੱਜ ਪ੍ਰਸ਼ਾਸਨ ਵਲੋਂ ਸ਼ਾਮ ਸਾਡੇ ਸੱਤ ਵਜੇ ਕੀਤੇ ਜਾਣ ਵਾਲੇ ਬਲੈਕ ਆਊਟ ਬਾਰੇ ਜਾਣਕਾਰੀ ਵੀ ਦਿੱਤੀ। ਇਸ ਮੌਕ ਡਰਿੱਲ ਦੀ ਅਗਵਾਈ ਜ਼ਿਲ੍ਹਾ ਮੋਹਾਲੀ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਲੋਂ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ