ਪ੍ਰਧਾਨ ਮੰਤਰੀ ਮੋਦੀ ਨੇ ਤਿੰਨ ਦੇਸ਼ਾਂ ਦਾ ਆਪਣਾ ਦੌਰਾ ਕੀਤਾ ਮੁਲਤਵੀ

ਨਵੀਂ ਦਿੱਲੀ, 7 ਮਈ- ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ 13 ਤੋਂ 17 ਮਈ ਤੱਕ ਨਾਰਵੇ, ਕ੍ਰੋਏਸ਼ੀਆ ਅਤੇ ਨੀਦਰਲੈਂਡ ਦਾ ਦੌਰਾ ਕਰਨਾ ਸੀ।