ਬਰਨਾਲਾ ਵਿਚ 10 ਮਿੰਟ ਦੇ ਲਗਭਗ ਕੀਤਾ ਗਿਆ ਬਲੈਕ ਆਊਟ

ਬਰਨਾਲਾ, 7 ਮਈ (ਗੁਰਪ੍ਰੀਤ ਸਿੰਘ ਲਾਡੀ)-ਕੇਂਦਰ ਸਰਕਾਰ ਵਲੋਂ ਅੱਜ ਵੱਖ-ਵੱਖ ਸ਼ਹਿਰਾਂ ਵਿਚ ਮੌਕ ਡਰਿੱਲ ਅਤੇ ਬਲੈਕ ਆਊਟ ਕਰਨ ਦੇ ਦਿੱਤੇ ਗਏ ਨਿਰਦੇਸ਼ਾਂ ਤਹਿਤ ਸ਼ਹਿਰ ਬਰਨਾਲਾ ਵਿਚ ਵੀ ਸ਼ਹਿਰ ਵਾਸੀਆਂ ਵਲੋਂ ਲਾਈਟਾਂ ਬੰਦ ਕਰ ਕੇ ਕਰੀਬ 10 ਮਿੰਟ ਬਲੈਕ ਆਊਟ ਕੀਤਾ ਗਿਆ। ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਵਲੋਂ ਸ਼ਹਿਰ ਬਰਨਾਲਾ ਵਿਚ ਰਾਤ 8 ਵਜੇ ਤੋਂ 8:10 ਤੱਕ ਆਪਣੇ ਘਰਾਂ, ਦੁਕਾਨਾਂ ਅਤੇ ਹੋਰ ਬਿਜਲੀ ਉਪਕਰਨਾ ਦੀਆਂ ਲਾਈਟਾਂ ਬੰਦ ਕਰਨ ਦੀ ਅਪੀਲ ਕੀਤੀ ਗਈ ਸੀ। ਸ਼ਹਿਰ ਦੇ ਲੋਕਾਂ ਵਲੋਂ ਪ੍ਰਸ਼ਾਸਨ ਦਾ ਸਾਥ ਦਿੰਦਿਆਂ ਸਾਈਰਨ ਵੱਜਣ ਸਾਰ ਹੀ ਆਪਣੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ। ਸ਼ਹਿਰ ਦੇ ਬਾਜ਼ਾਰਾਂ ਵਿਚ ਬਹੁਤ ਸਾਰੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਵੀ 8 ਵਜੇ ਤੋਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਗਈਆਂ ਸਨ। ਲੇਕਿਨ ਇਸ ਸਮੇਂ ਕੁਝ ਵਾਹਨ ਜਰੂਰ ਲਾਈਟਾਂ ਲਾ ਕੇ ਸੜਕਾਂ 'ਤੇ ਚਲਦੇ ਦੇਖੇ ਗਏ।