ਲੜਾਕੂ ਜਹਾਜ਼ ਹੋਇਆ ਸੀ ਕ੍ਰੈਸ਼,ਇਕ ਦੀ ਮੌਤ, 10 ਜਖ਼ਮੀ

ਗੋਨਿਆਣਾ ਮੰਡੀ, (ਬਠਿੰਡਾ)7 ਮਈ (ਲਛਮਣ ਦਾਸ ਗਰਗ)- ਪਿੰਡ ਅਕਲੀਆ ਖੁਰਦ, ਜ਼ਿਲ੍ਹਾ ਬਠਿੰਡਾ ਦੇ ਖੇਤਾਂ ਵਿਚ ਇਕ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਵਿਚ ਇਕ ਮਜ਼ਦੂਰ ਗੋਬਿੰਦ ਪੁੱਤਰ ਓਮ ਪ੍ਰਕਾਸ਼ ਵਾਸੀ ਚਰਖੀ ਦਾਦਰੀ ਜ਼ਿਲ੍ਹਾ ਚਰਖੀ ਦਾਦਰੀ ਹਰਿਆਣਾ ਦੀ ਮੌਤ ਹੋ ਗਈ ਅਤੇ 10 ਹੋਰ ਵਿਅਕਤੀ ਜ਼ਖਮੀ ਹੋ ਗਏ।