JALANDHAR WEATHER

ਪਹਿਲਗਾਮ ਹਮਲਾ: ਪਾਕਿਸਤਾਨੀ ਕ੍ਰਿਕਟਰ ਨੇ ਆਪਣੇ ਹੀ ਪ੍ਰਧਾਨ ਮੰਤਰੀ ’ਤੇ ਚੁੱਕੇ ਸਵਾਲ

ਇਸਲਾਮਾਬਾਦ, 24 ਅਪ੍ਰੈਲ- ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਵਿਚ 26 ਲੋਕਾਂ ਦੀ ਜਾਨ ਚਲੀ ਗਈ। ਇਨ੍ਹਾਂ ਵਿਚ ਦੋ ਵਿਦੇਸ਼ੀ ਨਾਗਰਿਕ ਵੀ ਸ਼ਾਮਿਲ ਸਨ। ਇਸ ਹਮਲੇ ਦੀ ਪੂਰੀ ਦੁਨੀਆ ਵਿਚ ਨਿੰਦਾ ਕੀਤੀ ਜਾ ਰਹੀ ਹੈ। ਹਾਲਾਂਕਿ, ਕਿਸੇ ਵੀ ਪਾਕਿਸਤਾਨੀ ਡਿਪਲੋਮੈਟ ਜਾਂ ਪਾਕਿਸਤਾਨੀ ਕ੍ਰਿਕਟਰ ਵਲੋਂ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਕੋਈ ਪੋਸਟ ਨਹੀਂ ਆਇਆ ਹੈ। ਇਸ ਸੰਬੰਧ ਵਿਚ ਪਾਕਿਸਤਾਨ ਦੇ ਸਾਬਕਾ ਲੈੱਗ ਸਪਿਨਰ ਦਾਨਿਸ਼ ਕਨੇਰੀਆ ਨੇ ਆਪਣੇ ਹੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਜੇਕਰ ਪਹਿਲਗਾਮ ਅੱਤਵਾਦੀ ਹਮਲੇ ਵਿਚ ਪਾਕਿਸਤਾਨ ਦੀ ਕੋਈ ਭੂਮਿਕਾ ਨਹੀਂ ਹੈ ਤਾਂ ਸ਼ਾਹਬਾਜ਼ ਨੇ ਅਜੇ ਤੱਕ ਇਸ ਦੀ ਨਿੰਦਾ ਕਿਉਂ ਨਹੀਂ ਕੀਤੀ। ਦਾਨਿਸ਼ ਕਨੇਰੀਆ ਪਾਕਿਸਤਾਨ ਟੀਮ ਵਿਚ ਚੁਣੇ ਗਏ ਹਿੰਦੂ ਖਿਡਾਰੀਆਂ ਵਿਚੋਂ ਇਕ ਸੀ। ਉਸ ਨੇ ਹਿੰਦੂ ਹੋਣ ਕਾਰਨ ਟੀਮ ਵਿਚ ਹੋਏ ਵਿਤਕਰੇ ਅਤੇ ਖਤਰਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਹੁਣ ਉਸ ਨੇ ਪਹਿਲਗਾਮ ਅੱਤਵਾਦੀ ਹਮਲੇ ਸੰਬੰਧੀ ਕਈ ਟਵੀਟ ਕੀਤੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ