ਐਸ.ਐਚ.ਓ. ’ਤੇ ਸ਼ਹਿਰ ਅੰਦਰ ਚੱਲੀਆਂ ਗੋਲੀਆਂ ਦੀ ਡਿੱਗੀ ਗਾਜ਼
ਫ਼ਿਰੋਜ਼ਪੁਰ, 24 ਅਪ੍ਰੈਲ (ਸੁਖਵਿੰਦਰ ਸਿੰਘ)- ਦੂਜੇ ਦਿਨ ਸ਼ਹਿਰ ਅੰਦਰ ਚੱਲੀਆਂ ਗੋਲੀਆਂ ਦੀ ਗਾਜ ਐਸ.ਐਚ.ਓ. ’ਤੇ ਡਿੱਗੀ ਹੈ। ਹਰਿੰਦਰ ਸਿੰਘ ਚਮੇਲੀ ਐਸ.ਐਚ.ਓ. ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਉਸ ਦੀ ਥਾਂ ਇੰਸਪੈਕਟਰ ਜਤਿੰਦਰ ਸਿੰਘ ਨੂੰ ਫ਼ਿਰੋਜ਼ਪੁਰ ਸ਼ਹਿਰੀ ਥਾਣੇ ਦਾ ਚਾਰਜ ਦੇ ਦਿੱਤਾ ਗਿਆ ਹੈ। ਇਹ ਕਾਰਵਾਈ ਵਾਪਰੀਆਂ ਵੱਡੀਆਂ ਵਾਰਦਾਤਾਂ ਬਾਅਦ ਐਸ.ਐਸ.ਪੀ. ਫਿਰੋਜ਼ਪੁਰ ਵਲੋਂ ਕੀਤੀ ਗਈ।