ਅੱਗ ਲੱਗਣ ਨਾਲ ਕਣਕ ਤੇ ਨਾੜ ਸੜ ਕੇ ਸੁਆਹ

ਚੋਗਾਵਾਂ/ਅੰਮ੍ਰਿਤਸਰ, 22 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਬਹਿੜਵਾਲ ਵਿਖੇ ਕਿਸਾਨਾਂ ਦੀ ਖੜ੍ਹੀ ਕਣਕ ਨੂੰ ਅੱਗ ਲੱਗਣ ਕਾਰਨ 4 ਏਕੜ ਕਣਕ ਤੇ ਕਰੀਬ 8 ਏਕੜ ਨਾੜ ਸੜ ਕੇ ਸੁਆਹ ਹੋ ਜਾਣ ਦੀ ਖਬਰ ਹੈ। ਵੇਖਦਿਆਂ ਹੀ ਵੇਖਦਿਆਂ ਕਣਕ ਵਿਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਪਿੰਡ ਵਾਸੀਆਂ ਦੀ ਸੂਝ-ਬੂਝ ਨਾਲ ਪਿੰਡ ਦੀ ਫਾਇਰ ਬ੍ਰਿਗੇਡ, ਸਪਰੇਅ ਪੰਪਾਂ ਦੀ ਮਦਦ ਨਾਲ ਆਲੇ-ਦੁਆਲੇ ਪਿੰਡਾਂ ਤੇ ਕਿਸਾਨਾਂ ਵਲੋਂ ਬੜੀ ਜੱਦੋ-ਜਹਿਦ ਦੇ ਬਾਅਦ ਅੱਗ ਉਤੇ ਕਾਬੂ ਪਾ ਲਿਆ ਗਿਆ। ਨਹੀਂ ਤਾਂ ਹਜ਼ਾਰਾਂ ਏਕੜ ਕਣਕ ਸੜ ਕੇ ਸੁਆਹ ਹੋ ਜਾਣੀ ਸੀ। ਫਾਇਰ ਬ੍ਰਿਗੇਡ ਦੀ ਗੱਡੀ ਵੀ ਅੱਗ ਬੁੱਝਣ ਤੋਂ ਬਾਅਦ ਆਈ।