ਫਗਵਾੜਾ ਦਾ ਨੌਜਵਾਨ ਸਿਦਕ ਸਿੰਘ 157ਵਾਂ ਰੈਂਕ ਲੈ ਕੇ ਆਈ. ਪੀ. ਐਸ. ਬਣਿਆ

ਫਗਵਾੜਾ, 22 ਅਪ੍ਰੈਲ (ਤਰਨਜੀਤ ਸਿੰਘ ਕਿੰਨੜਾ)-ਦੇਸ਼ ਭਰ ਵਿਚ ਯੂ.ਪੀ.ਐਸ.ਸੀ. ਦੇ ਐਲਾਨੇ ਗਏ ਨਤੀਜਿਆਂ ਵਿੱਚ ਫਗਵਾੜਾ ਦੇ ਨੌਜਵਾਨ ਸਿਦਕ ਸਿੰਘ ਨੇ 157ਵਾਂ ਰੈਕ ਹਾਸਲ ਕਰਕੇ ਫਗਵਾੜਾ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਫਗਵਾੜਾ ਦੇ ਕਾਰੋਬਾਰੀ ਚਰਨਜੀਤ ਸਿੰਘ ਦੇ ਪੁੱਤਰ ਸਿਦਕ ਸਿੰਘ ਨੂੰ ਜਦੋਂ ਆਈਪੀਐਸ ਵਿੱਚ ਸਲੈਕਟ ਹੋਣ ਦੀ ਜਾਣਕਾਰੀ ਮਿਲੀ ਤਾਂ ਪਰਿਵਾਰ ਦਾ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਸਿਦਕ ਸਿੰਘ ਦੇ ਚਾਚਾ ਤਜਿੰਦਰ ਸਿੰਘ ਸੋਨੂ ਨੇ ਦੱਸਿਆ ਕਿ ਖੁਸ਼ੀ ਦੀ ਖਬਰ ਮਿਲਦੇ ਸਾਰ ਹੀ ਪਰਿਵਾਰ ਵਲੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਇਤਿਹਾਸਿਕ ਗੁਰਦੁਆਰਾ ਸ੍ਰੀ ਸੁਖਚੈਨ ਸਾਹਿਬ ਵਿੱਚ ਮੱਥਾ ਟੇਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਆਪਣੀ ਸਫਲਤਾ ਤੇ ਸਿਦਕ ਸਿੰਘ ਨੇ ਕਿਹਾ ਕਿ ਉਨਾਂ ਨੇ ਆਪਣੀ ਦਸਵੀਂ ਕਲਾਸ ਫਗਵਾੜਾ ਦੇ ਸੈਂਟ ਜੋਸਫ ਕਾਨਵੈਂਟ ਸਕੂਲ ਤੋਂ ਕੀਤੀ ਅਤੇ ਫਗਵਾੜਾ ਦੇ ਸਵਾਮੀ ਸੰਤ ਦਾਸ ਸਕੂਲ ਵਿੱਚ ਬਾਰਵੀਂ ਪਾਸ ਕਰਨ ਤੋਂ ਬਾਅਦ ਬੀ ਏ ਆਰਨਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸਾਲ 2017 ਵਿੱਚ ਮੁਕੰਮਲ ਕਰਕੇ ਆਈਪੀਐਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਉਹਨਾਂ ਨੇ ਦੱਸਿਆ ਕਿ ਦਿੱਲੀ ਦੇ ਕੋਚਿੰਗ ਸੈਂਟਰ ਤੋਂ ਪੜ੍ਹਾਈ ਕਰਦੇ ਹੋਏ ਛੇਵੀਂ ਵਾਰ ਉਸ ਨੂੰ ਸਫਲਤਾ ਮਿਲੀ ਉਹਨਾਂ ਕਿਹਾ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਹੋਏ ਦੇਸ਼ ਦੇ ਹਰ ਵਰਗ ਨੂੰ ਇਨਸਾਫ ਦੇਣ ਲਈ ਭਰਪੂਰ ਯਤਨ ਕਰਨਗੇ ਸਿਦਕ ਸਿੰਘ ਦੇ ਦਾਦਾ ਸਰਦਾਰ ਸਿੰਘ ਅਤੇ ਦਾਦੀ ਇੰਦਰਜੀਤ ਕੌਰ ਪਿਤਾ ਚਰਨਜੀਤ ਸਿੰਘ ਮਾਂ ਸਿਮਰਪ੍ਰੀਤ ਕੌਰ ਭਰਾ ਮਨਪ੍ਰੀਤ ਸਿੰਘ ਚਾਚਾ ਤਜਿੰਦਰ ਸਿੰਘ ਸੋਨੂ ਨੇ ਮਿਠਿਆਈਆਂ ਵੰਡ ਕੇ ਖੁਸ਼ੀ ਮਨਾਈ ਇਲਾਕਾ ਨਿਵਾਸੀਆਂ ਨੇ ਘਰ ਪਹੁੰਚ ਕੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ