ਆਈ.ਪੀ.ਐੱਲ. 2025 : ਮੁੰਬਈ ਇੰਡੀਅਨਜ਼ ਦੀ 9 ਵਿਕਟਾਂ ਨਾਲ ਜਿੱਤ

ਮੁੰਬਈ, 20 ਅਪ੍ਰੈਲ - ਮੁੰਬਈ ਇੰਡੀਅਨਜ਼ ਦੇ ਸੂਰਿਆਕੁਮਾਰ ਯਾਦਵ ਨੇ ਮਾਥਿਸ਼ ਪਥੀਰਾਣਾ ਵਿਰੁੱਧ 16ਵੇਂ ਓਵਰ ਦੀ ਤੀਜੀ ਅਤੇ ਚੌਥੀ ਗੇਂਦ 'ਤੇ ਦੋ ਛੱਕੇ ਲਗਾਏ। ਇਸ ਨਾਲ ਉਸ ਨੇ ਟੀਮ ਨੂੰ 9 ਵਿਕਟਾਂ ਨਾਲ ਜਿੱਤ ਦਿਵਾਈ। ਸੂਰਿਆ ਨੇ 68 ਅਤੇ ਰੋਹਿਤ ਸ਼ਰਮਾ ਨੇ 74 ਦੌੜਾਂ ਬਣਾਈਆਂ। ਸੂਰਿਆ ਕੁਮਾਰ ਯਾਦਵ ਨੇ ਨੂਰ ਅਹਿਮਦ ਦੀ ਗੇਂਦ 'ਤੇ ਇਕ ਸਿੰਗਲ ਲਗਾ ਕੇ ਆਪਣਾ 50 ਦੌੜਾਂ ਦਾ ਸਕੋਰ ਬਣਾਇਆ। ਇੰਡੀਅਨ ਪ੍ਰੀਮੀਅਰ ਲੀਗ 2025 ਦੇ 38ਵੇਂ ਮੈਚ ਵਿਚ, ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਹਰਾਇਆ।