ਹਲਕਾ ਦਿੜ੍ਹਬਾ ਦੇ ਪਿੰਡ ਹਰੀਗੜ੍ਹ ਵਿਚ 30 ਤੋਂ 35 ਏਕੜ ਕਣਕ ਦੀ ਨਾੜ ਨੂੰ ਲੱਗੀ ਅੱਗ

ਦਿੜ੍ਹਬਾ ਮੰਡੀ,ਕੌਹਰੀਆਂ, 20 ਅਪ੍ਰੈਲ (ਜਸਵੀਰ ਸਿੰਘ ਔਜਲਾ,ਸੁਨੀਲ ਕੁਮਾਰ ਗਰਗ) - ਹਲਕਾ ਦਿੜ੍ਹਬਾ ਦੇ ਕਸਬਾ ਕੌਹਰੀਆਂ ਨੇੜੇ ਪਿੰਡ ਹਰੀਗੜ੍ਹ ਵਿਖੇ ਖੇਤ ਵਿਚ ਕਣਕ ਦੀ ਨਾੜ ਨੂੰ ਅੱਗ ਲੱਗ ਗਈ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਕਣਕ ਦੇ ਨਾੜ ਦੇ ਲਗਭਗ 30 ਤੋਂ 35 ਕਿੱਲੇ ਅੱਗ ਦੀ ਲਪੇਟ ਵਿਚ ਆ ਗਏ । ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਪਿੰਡਾਂ ਦੇ ਕਿਸਾਨਾਂ ਨੇ ਆਪੋ-ਆਪਣੇ ਟਰੈਕਟਰ ਤੇ ਹੋਰ ਸਾਧਨਾਂ ਰਾਹੀਂ ਅੱਗ ਉਤੇ ਕਾਬੂ ਪਾ ਲਿਆ ।