JALANDHAR WEATHER

ਆਈ.ਪੀ.ਐੱਲ. 2025 : ਪੰਜਾਬ ਨੇ ਬੰਗਲੁਰੂ ਨੂੰ 158 ਦੌੜਾਂ ਦਾ ਦਿੱਤਾ ਦਾ ਟੀਚਾ

ਮੁੱਲਾਂਪੁਰ, 20 ਅਪ੍ਰੈਲ - ਆਈ.ਪੀ.ਐੱਲ.ਦਾ 37ਵਾਂ ਮੈਚ ਪੰਜਾਬ ਕਿੰਗਜ਼ ਦਾ ਸਾਹਮਣਾ ਰਾਇਲ ਚੈਲੇਂਜਰਜ਼ ਬੰਗਲੌਰ ਨਾਲ ਹੋ ਰਿਹਾ ਹੈ । ਇਹ ਮੈਚ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਪੰਜਾਬ ਨੇ 20 ਓਵਰਾਂ ਬਾਅਦ 6 ਵਿਕਟਾਂ ਗੁਆ ਕੇ 157 ਦੌੜਾਂ ਬਣਾਈਆਂ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਪੰਜਾਬ ਦੀ ਸ਼ੁਰੂਆਤ ਚੰਗੀ ਰਹੀ। ਪੰਜਾਬ ਲਈ ਸ਼ਸ਼ਾਂਕ ਸਿੰਘ (31 ) ਸਭ ਤੋਂ ਵੱਧ ਸਕੋਰਰ ਰਹੇ ਜਦੋਂ ਕਿ ਮਾਰਕੋ ਅੰਤ ਤੱਕ 25 ਦੌੜਾਂ ਬਣਾ ਕੇ ਅਜੇਤੂ ਰਹੇ। ਪ੍ਰਭਸਿਮਰਨ ਸਿੰਘ 33 ਦੌੜਾਂ ਬਣਾ ਕੇ ਆਊਟ ਹੋ ਗਿਆ। ਕਪਤਾਨ ਸ਼੍ਰੇਅਸ ਅਈਅਰ ਨੇ ਮੈਚ ਵਿਚ ਸਿਰਫ਼ 6 ਦੌੜਾਂ ਬਣਾਈਆਂ। ਆਰ.ਸੀ.ਬੀ. ਟੀਮ ਨੂੰ 158 ਦੌੜਾਂ ਦਾ ਟੀਚਾ ਮਿਲਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ