JALANDHAR WEATHER

ਨਾੜ ਨੂੰ ਲੱਗੀ ਅੱਗ ਕਾਰਨ ਕਈ ਏਕੜ ਨਾੜ ਤੇ ਕਣਕ ਸੜ ਕੇ ਸੁਆਹ

 ਗੁਰੂ ਹਰਸਹਾਏ (ਫ਼ਿਰੋਜ਼ਪੁਰ) 20 ਅਪ੍ਰੈਲ, (ਕਪਿਲ ਕੰਧਾਰੀ) - ਗੁਰੂ ਹਰਸਹਾਏ ਦੇ ਨਾਲ ਲਗਦੇ ਪਿੰਡਾਂ ਭਾਟਾ, ਸਰੂਪ ਸਿੰਘ ਵਾਲਾ ਆਦਿ ਹੋਰ ਵੱਖ ਵੱਖ ਪਿੰਡਾਂ ਵਿਚ ਖੇਤਾਂ ਵਿਚ ਖੜੀ ਨਾੜ ਅਤੇ ਕਣਕ ਨੂੰ ਅੱਗ ਲੱਗ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ 1 ਵਜੇ ਦੇ ਕਰੀਬ ਹਲਕੇ ਦੇ ਪਿੰਡ ਭਾਟਾ, ਸਰੂਪ ਸਿੰਘ ਵਾਲਾ ਆਦਿ ਵੱਖ ਵੱਖ ਪਿੰਡਾਂ ਦੇ ਖੇਤਾਂ ਵਿਚ ਖੜੀ ਨਾੜ ਨੂੰ ਭਿਆਨਕ ਅੱਗ ਲੱਗ ਗਈ, ਜਿਸ ਦੇ ਚੱਲਦਿਆਂ ਕਈ ਕਿੱਲੇ ਨਾੜ ਸੜ ਕੇ ਸੁਆਹ ਹੋ ਗਈ। ਅੱਗ ਇੰਨੀ ਭਿਆਨਕ ਸੀ ਕੇ ਇਸ ਦੇ ਨਾਲ ਉੱਠਣ ਵਾਲੇ ਧੂੰਏ ਦੇ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਤੇਜ਼ ਹਵਾ ਚੱਲਣ ਦੇ ਨਾਲ ਇਹ ਅੱਗ ਹੋਰ ਫੈਲਦੀ ਗਈ ਅਤੇ ਅੱਗ ਲੱਗਣ ਤੋਂ ਬਾਅਦ ਇਕ ਘੰਟੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਵੀ ਪ੍ਰਸ਼ਾਸ਼ਨਿਕ ਅਧਿਕਾਰੀ ਜਾ ਫਾਇਰ ਬ੍ਰਿਗੇਡ ਨਹੀਂ ਪਹੁੰਚੀ। ਲੋਕਾਂ ਵਲੋ ਅੱਗ ਦੇ ਕਾਬੂ ਪਾਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ। ਖ਼ਬਰ ਲਿਖੇ ਜਾਣ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਅਤੇ ਅੱਗ ਹੋਰ ਵੱਧਦੀ ਜਾ ਰਹੀ ਸੀ। ਮੌਕੇ 'ਤੇ ਲੋਕਾਂ ਨੇ ਦੱਸਿਆ ਕਿ ਇਸ ਅੱਗ ਕਾਰਣ ਕਈ ਕਿਸਾਨਾਂ ਦੀ ਫ਼ਸਲ ਵੀ ਸੜ ਕੇ ਸੁਆਹ ਹੋ ਗਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ