ਨਸ਼ੀਲੀਆਂ ਗੋਲੀਆਂ ਸਮੇਤ ਪੁਲਿਸ ਵਲੋਂ 2 ਕਾਬੂ

ਲੌਂਗੋਵਾਲ (ਸੰਗਰੂਰ), 20 ਅਪ੍ਰੈਲ (ਸ.ਸ.ਖੰਨਾ/ਵਿਨੋਦ) - ਪੰਜਾਬ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਐਸ.ਐਸ.ਪੀ. ਸਰਤਾਜ਼ ਸਿੰਘ ਚਹਿਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਹਰਵਿੰਦਰ ਸਿੰਘ ਖਹਿਰਾ ਡੀ.ਐਸ.ਪੀ. ਸੁਨਾਮ ਅਗਵਾਈ ਹੇਠ ਲੌਗੋਵਾਲ ਪੁਲਿਸ ਨੇ ਇਕ ਕਾਮਯਾਬੀ ਹਾਸਲ ਕੀਤੀ ਹੈ ਸਹਾਇਕ ਥਾਣੇਦਾਰ ਮੇਹਰ ਸਿੰਘ ਇੰਚਾਰਜ ਚੌਂਕੀ ਬਡਰੁੱਖਾਂ ਥਾਣਾ ਲੌਂਗੋਵਾਲ ਸਮੇਤ ਚੈਕਿੰਗ ਦੌਰਾਨ ਭੰਮਾਬੰਦੀ ਤੋਂ ਲਿੰਕ ਸੜਕ ਪਿੰਡ ਦੁੱਗਾਂ ਦੇ ਨਜ਼ਦੀਕ ਇਕ ਵਿਆਕਤੀ ਅਤੇ ਇਕ ਲੜਕੀ ਕੋਲੋਂ ਪੁਲਿਸ ਪਾਰਟੀ ਨੇ 195 ਨਸ਼ੀਲੀਆਂ ਗੋਲੀਆ ਬਰਾਮਦ ਕੀਤੀਆਂ ਹਨ। ਬਲਵਿੰਦਰ ਸਿੰਘ ਉਰਫ਼ ਵਿਸਕੀ ਪੁੱਤਰ ਗੁਰਮੇਲ ਸਿੰਘ ਵਾਸੀ ਹੈਬੋਂ ਪੱਤੀ ਦੁੱਗਾ ਅਤੇ ਸੁਮਨ ਕੌਰ ਪਤਨੀ ਲਵਪ੍ਰੀਤ ਸਿੰਘ ਵਾਸੀ ਲੌਂਗੋਵਾਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਵਿਰੁੱਧ ਐਨਡੀਪੀਐਸ ਤਹਿਤ ਥਾਣਾ ਲੌਗੋਵਾਲ ਵਿਖੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ।