JALANDHAR WEATHER

ਮਾਮਲਾ ਤਿੰਨ ਕੁਇੰਟਲ ਪੋਸਤ ਦਾ - ਹਵਾਲਾਤ 'ਚੋਂ ਤਿੰਨ ਮੁਜਰਮ ਫ਼ਰਾਰ , ਐਸ.ਐਚ.ਓ. ਮੁਅੱਤਲ ,ਪੰਜ ਪੁਲਿਸ ਮੁਲਾਜ਼ਮਾਂ 'ਤੇ ਪਰਚਾ ਦਰਜ

ਮਲੋਟ ,13 ਅਪ੍ਰੈਲ (ਅਜਮੇਰ ਸਿੰਘ ਬਰਾੜ) -ਥਾਣਾ ਕਬਰ ਵਾਲਾ 'ਚੋਂ ਦੇਰ ਰਾਤ 3 ਮੁਜਰਮ ਹਵਾਲਾਤ ਵਿਚੋਂ ਫ਼ਰਾਰ ਹੋ ਗਏ ਹਨ। ਜਿਸ ਕਰਕੇ ਥਾਣਾ ਮੁੱਖੀ ਮੁਅਤਲ ਕਰਨ ਦੇ ਨਾਲ ਨਾਲ ਹੀ ਇਕ ਏ.ਐਸ.ਆਈ. ਸਮੇਤ 4 ਮੁਲਾਜ਼ਮਾਂ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸ੍ਰੀ ਮੁਕਤਸਰ ਸਾਹਿਬ ਦੇ  ਜ਼ਿਲ੍ਹਾ ਪੁਲਿਸ ਮੁੱਖੀ ਵਲੋਂ ਥਾਣੇ ਕਬਰ ਵਾਲਾ ਦਾ ਦੌਰਾ ਕਰਨ ਉਪਰੰਤ ਥਾਣਾ ਵਿਖੇ ਡੀਊਟੀ ਅਫਸਰ ਏ.ਐਸ.ਆਈ. ਜਰਨੈਲ ਸਿੰਘ , ਸਹਾਇਕ ਮੁਨਸ਼ੀ ਨਰਿੰਦਰ ਸਿੰਘ ਸਮੇਤ 3 ਸੰਤਰੀਆਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਥਾਣਾ ਮੁੱਖੀ ਨੂੰ ਮੁਅਤਲ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਮੁਜਰਮ ਜਿਨ੍ਹਾਂ ਤੋਂ ਤਿੰਨ ਕੁਇੰਟਲ ਤੋਂ ਵੱਧ ਪੋਸਤ ਬਰਾਮਦ ਕੀਤਾ ਗਿਆ ਸੀ। ਉਹ ਪੁਲਿਸ ਰਿਮਾਂਡ 'ਤੇ ਸਨ ਅਤੇ ਇਕ 307 ਤਹਿਤ ਗ੍ਰਿਫ਼ਤਾਰ ਸੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ