ਵਿਧਾਨ ਸਭਾ ਹਲਕਾ ਸੁਨਾਮ ਤੋਂ ਬਸਪਾ ਦੇ ਇੰਚਾਰਜ ਡਾ. ਹਰਬੰਸ ਸਿੰਘ ਦਾ ਦਿਹਾਂਤ

ਲੌਂਗਵਾਲ, (ਸੰਗਰੂਰ), 11 ਅਪ੍ਰੈਲ (ਸ. ਸ. ਖੰਨਾ,ਵਿਨੋਦ)- ਬਹੁਜਨ ਸਮਾਜ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ ਡਾ. ਹਰਬੰਸ ਸਿੰਘ ਲੌਂਗੋਵਾਲ ਦਾ ਦਿਲ ਦਾ ਦੌਰਾ ਪੈ ਜਾਣ ਕਾਰਨ ਦਿਹਾਂਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਬੇਵਕਤੀ ਮੌਤ ’ਤੇ ਬਹੁਜਨ ਸਮਾਜ ਪਾਰਟੀ ਦੇ ਸਮੁੱਚੇ ਆਗੂਆਂ ਵਲੋਂ ਦੁੱਖ ਜ਼ਾਹਰ ਕੀਤਾ ਗਿਆ ਹੈ।