ਤੇਜ਼ ਹਨ੍ਹੇਰੀ ਨੇ ਕਿਸਾਨਾਂ ਦੇ ਸੂਤੇ ਸਾਹ

ਦਿੜ੍ਹਬਾ ਮੰਡੀ (ਸੰਗਰੂਰ)17 ਅਪ੍ਰੈਲ ( ਜਸਵੀਰ ਸਿੰਘ ਔਜਲਾ) - ਸੰਗਰੂਰ ਦੇ ਹਲਕਾ ਦਿੜ੍ਹਬਾ ਦੇ ਪਿੰਡਾਂ ਵਿਚ ਤੇਜ਼ ਹਨ੍ਹੇਰੀ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ । ਕਿਉਂਕਿ ਖੇਤਾਂ ਵਿਚ ਕਟਾਈ ਦਾ ਕੰਮ 'ਚ ਖੜੋਤ ਆਵੇਗੀ ਤੇ ਮੰਡੀਆਂ ਵਿਚ ਪਈ ਫ਼ਸਲ ਮੀਂਹ ਨਾਲ ਭਿੱਜਣ ਕਾਰਨ ਵਿਕਰੀ ਵਿਚ ਵੀ ਮੁਸ਼ਕਿਲ ਆਵੇਗੀ। ਜੋ ਕਣਕ ਦੀ ਕਟਾਈ ਹੋ ਗਈ ਹੈ ਉਸ ਦਾ ਨਾੜ ਖਰਾਬ ਹੋ ਜਾਣ ਕਾਰਨ ਤੁੜੀ ਕਰਨ ਵਿਚ ਮੁਸ਼ਕਿਲ ਆਵੇਗੀ।