ਜਥੇਦਾਰ ਕੁਲਦੀਪ ਸਿੰਘ ਗੜਗੱਜ ਧਰਮ ਪ੍ਰਚਾਰ ਲਈ ਸਾਰੇ ਸਿੱਖ ਪ੍ਰਚਾਰਕਾਂ ਨੂੰ ਲੈ ਕੇ ਤੁਰਨ - ਢੱਡਰੀਆਂ ਵਾਲੇ

ਨਡਾਲਾ/ਕਪੂਰਥਲਾ, 19 ਅਪ੍ਰੈਲ (ਰਘਬਿੰਦਰ ਸਿੰਘ)-ਇਥੇ ਨਡਾਲਾ ਵਿਖੇ ਇਕ ਸਮਾਗਮ ਦੌਰਾਨ ਪੁੱਜੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੇਕਰ ਧਰਮ ਪ੍ਰਚਾਰ ਲਹਿਰ ਚਲਾਉਂਦੇ ਹਨ ਤਾਂ ਆਪ ਤਕੜੇ ਹੋ ਕੇ ਕੱਮਰ-ਕੱਸਾ ਕਰਨ ਤੇ ਪ੍ਰਚਾਰਕਾਂ ਨੂੰ ਨਾਲ ਲੈ ਕੇ ਤੁਰਦੇ ਹਨ ਤਾਂ ਸਾਰੇ ਪ੍ਰਚਾਰਕ ਨਾਲ ਤੁਰਨ ਨੂੰ ਤਿਆਰ ਹਨ ਤੇ ਸੰਗਤ ਨੂੰ ਵੀ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।