ਵਿਸਾਖੀ ਮਨਾ ਕੇ ਭਾਰਤ ਪਰਤਿਆ ਸ਼ਰਧਾਲੂ ਬੇਹੋਸ਼ ਹੋ ਕੇ ਡਿੱਗਾ, ਕਰਵਾਇਆ ਦਾਖਲ

ਅਟਾਰੀ (ਅੰਮ੍ਰਿਤਸਰ), 19 ਅਪ੍ਰੈਲ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਪਾਕਿਸਤਾਨ ਸਥਿਤ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਮਨਾ ਕੇ ਭਾਰਤ ਪਰਤਿਆ ਸ਼ਰਧਾਲੂ ਆਈ.ਸੀ.ਪੀ. ਵਿਚ ਡਿੱਗ ਪਿਆ। ਉਸ ਦੀ ਪਛਾਣ ਜਗਦੇਵ ਸਿੰਘ ਕੋਟਕਪੂਰਾ ਫਰੀਦਕੋਟ ਵਜੋਂ ਹੋਈ ਹੈ। ਬੇਹੋਸ਼ੀ ਦੀ ਹਾਲਤ ਵਿਚ ਉਸਨੂੰ ਬੀ.ਐਸ.ਐਫ. ਅਤੇ ਯਾਤਰੀਆਂ ਨੇ ਚੁੱਕ ਕੇ ਆਈ.ਸੀ.ਪੀ. ਵਿਚ ਲਿਆਂਦਾ, ਜਿਥੇ ਡਾ. ਤਨਵੀਰ ਕੌਰ ਦੀ ਟੀਮ ਵਲੋਂ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਜਗਦੇਵ ਸਿੰਘ ਕੋਟਕਪੂਰਾ ਦੀ ਇਮੀਗ੍ਰੇਸ਼ਨ ਅਤੇ ਕਸਟਮ ਦੀ ਲੋੜੀਂਦੀ ਕਾਗਜ਼ੀ ਕਾਰਵਾਈ ਪਹਿਲ ਦੇ ਆਧਾਰ ਉਤੇ ਕਰ ਦਿੱਤੀ ਗਈ ਹੈ।