ਸਰਹੱਦੀ ਪਿੰਡ ਰਾਣੀਆਂ ਤੋਂ ਹੈਰੋਇਨ ਬਰਾਮਦ

ਚੋਗਾਵਾਂ/ਅੰਮ੍ਰਿਤਸਰ, 19 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਭਾਰਤ-ਪਾਕਿ ਕੌਮਾਂਤਰੀ ਸਰਹੱਦੀ ਬੀ.ਓ.ਪੀ. ਰਾਣੀਆਂ ਦੇ ਖੇਤਰ ਵਿਚ ਬੀ.ਐਸ.ਐਫ. ਵਲੋਂ ਹੈਰੋਇਨ ਬਰਾਮਦ ਕਰਨ ਦੀ ਖਬਰ ਹੈ। ਜਾਣਕਾਰੀ ਅਨੁਸਾਰ 100 ਬਟਾਲੀਅਨ ਬੀ. ਐਸ.ਐਫ. ਦੇ ਜਵਾਨਾਂ ਵਲੋਂ ਸਰਹੱਦੀ ਖੇਤਰ ਰਾਣੀਆਂ ਦੇ ਖੇਤਾਂ ਵਿਚ ਗਸ਼ਤ ਦੌਰਾਨ ਇਕ ਛੋਟਾ ਪੈਕੇਟ ਹੈਰੋਇਨ ਦਾ ਬਰਾਮਦ ਹੋਇਆ। ਬੀ.ਐੱਸ.ਐੱਫ ਦੇ ਜਵਾਨਾਂ ਵਲੋਂ ਚੱਪੇ-ਚੱਪੇ ਉਤੇ ਤਲਾਸ਼ੀ ਅਭਿਆਨ ਚਲਾਇਆ ਗਿਆ ਪਰ ਕੋਈ ਹੋਰ ਚੀਜ਼ ਬਰਾਮਦ ਨਹੀਂ ਹੋਈ।