ਪਿੰਡ ਚੋਤਾ ਨਜ਼ਦੀਕ 18 ਏਕੜ ਕਣਕ ਦੀ ਖੜ੍ਹੀ ਫਸਲ ਸੜ ਕੇ ਸੁਆਹ

ਮਾਛੀਵਾੜਾ ਸਾਹਿਬ, 19 ਅਪ੍ਰੈਲ (ਮਨੋਜ ਕੁਮਾਰ)-ਪਿੰਡ ਚੋਤਾ ਨਜ਼ਦੀਕ ਕਰੀਬ 18 ਏਕੜ ਕਣਕ ਦੀ ਪੱਕੀ ਤਿਆਰ ਖੜ੍ਹੀ ਫ਼ਸਲ ਅਚਾਨਕ ਅੱਗ ਦੀ ਭੇਟ ਚੜ੍ਹ ਗਈ। ਅੱਗ ਲੱਗਣ ਦਾ ਭਾਵੇਂ ਕੋਈ ਸਪੱਸ਼ਟ ਕਾਰਨ ਤਾਂ ਪਤਾ ਨਹੀਂ ਲੱਗ ਸਕਿਆ ਪਰ ਇਸ ਗੱਲ ਦਾ ਅੰਦੇਸ਼ਾ ਜ਼ਰੂਰ ਲਗਾਇਆ ਜਾ ਰਿਹਾ ਹੈ ਕਿ ਇਹ ਅੱਗ ਬਿਜਲੀ ਦੇ ਸ਼ਰਾਟ-ਸਰਕਟ ਤੋਂ ਪੈਦਾ ਚੰਗਿਆੜੀ ਨਾਲ ਲੱਗੀ ਹੋ ਸਕਦੀ ਹੈ। ਇਸ ਭੜਕੀ ਅੱਗ ਵਿਚ ਕਰੀਬ 8 ਕਿਸਾਨਾਂ ਦੀ ਇਹ ਫ਼ਸਲ ਦੇਖਦੇ ਹੀ ਦੇਖਦੇ ਸੜ ਕੇ ਸਵਾਹ ਹੋ ਗਈ। ਹਾਲਾਂਕਿ ਇਸ ਅੱਗ ਉਤੇ ਕਾਬੂ ਪਾਉਣ ਲਈ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਉਦੋਂ ਤੱਕ ਸਾਰੀ ਫ਼ਸਲ ਸੜ ਕੇ ਸੁਆਹ ਹੋ ਚੁੱਕੀ ਸੀ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।