ਪਿੰਡ ਅਬੁੱਲਖੁਰਾਣਾ 'ਚ ਪਿਉ-ਪੁੱਤਰ ਦਾ ਕਤਲ

ਲੰਬੀ, 19 ਅਪ੍ਰੈਲ (ਨਿੱਜੀ ਪੱਤਰ ਪ੍ਰੇਰਕ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਅਬੁੱਲਖੁਰਾਣਾ ਵਿਚ ਸ਼ਾਮ ਦੇ ਕਰੀਬ 7 ਕੁ ਵਜੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਕਿਸੇ ਇਕ ਵਿਅਕਤੀ ਵਲੋਂ ਪਿਉ ਅਤੇ ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿਚ ਮਾਰੇ ਗਏ ਵਿਨੇ ਪ੍ਰਤਾਪ ਸਿੰਘ ਉਰਫ ਬਿਨੀ ਤੇ ਉਸ ਦਾ ਪੁੱਤਰ ਸੂਰਜ ਪ੍ਰਤਾਪ ਸਿੰਘ ਦਾ ਇਹ ਕਤਲ ਕਿਸੇ ਰੰਜਿਸ਼ ਤਹਿਤ ਹੋਇਆ ਹੈ। ਮੌਕੇ ਉਤੇ ਪਹੁੰਚੇ ਪੁਲਿਸ ਦੇ ਸੀਨੀਅਰ ਅਧਿਕਾਰੀ ਸਾਰੀ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।