ਨਕਾਬਪੋਸ਼ਾਂ ਨੇ ਦੁਕਾਨਦਾਰ 'ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਗੰਭੀਰ ਜ਼ਖਮੀ

ਗੁਰੂਹਰਸਹਾਏ, 19 ਅਪ੍ਰੈਲ (ਕਪਿਲ ਕੰਧਾਰੀ)-ਗੁਰੂਹਰਸਹਾਏ ਦੇ ਮੁਕਤਸਰ ਰੋਡ ਉਤੇ ਸਥਿਤ ਬਿੰਦਰਾ ਰੇਡੀਓ ਦੇ ਮਾਲਕ ਸੁਨੀਲ ਬਿੰਦਰਾ ਪੁੱਤਰ ਚਿਮਨ ਲਾਲ ਬਿੰਦਰਾ ਰੋਜ਼ ਦੀ ਤਰ੍ਹਾਂ ਰਾਤ ਨੂੰ 9 ਵਜੇ ਆਪਣੀ ਦੁਕਾਨ ਉਤੇ ਬੈਠਾ ਸੀ ਅਤੇ ਇਸ ਦੌਰਾਨ ਤਿੰਨ-ਚਾਰ ਮੋਟਰਸਾਈਕਲਾਂ ਉਤੇ ਸਵਾਰ ਹੋ ਕੇ ਆਏ ਨਕਾਬਪੋਸ਼ ਲੁਟੇਰਿਆਂ ਨੇ ਆਉਂਦਿਆਂ ਸਾਰ ਹੀ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਅਤੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਸੁਨੀਲ ਕੁਮਾਰ ਵਲੋਂ ਰੌਲਾ ਪਾਉਣ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰ ਇਕੱਠੇ ਹੋਏ, ਜਿਸ ਤੋਂ ਬਾਅਦ ਜ਼ਖਮੀ ਸੁਨੀਲ ਕੁਮਾਰ ਬਿੰਦਰਾ ਨੂੰ ਆਸ-ਪਾਸ ਦੇ ਦੁਕਾਨਦਾਰਾਂ ਵਲੋਂ ਕਮਿਊਨਿਟੀ ਹੈਲਥ ਸੈਂਟਰ ਗੁਰੂਹਰਸਹਾਏ ਵਿਖੇ ਲਿਆਂਦਾ ਗਿਆ ਜਿਥੇ ਮੌਕੇ ਉਤੇ ਮੌਜੂਦ ਕਰਮਚਾਰੀ ਵਲੋਂ ਉਨ੍ਹਾਂ ਨੂੰ ਫਸਟ ਏਡ ਦੇ ਕੇ ਫਿਰੋਜ਼ਪੁਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਇਹ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਕੌਣ ਸਨ ਅਤੇ ਇਨ੍ਹਾਂ ਵਲੋਂ ਇਸ ਦੁਕਾਨਦਾਰ ਉਤੇ ਕਿਉਂ ਹਮਲਾ ਕੀਤਾ ਗਿਆ ਅਤੇ ਇਹ ਕਿਸ ਮਕਸਦ ਨਾਲ ਇਥੇ ਆਏ ਸਨ। ਇਨ੍ਹਾਂ ਦਾ ਕੀ ਮਕਸਦ ਸੀ, ਇਸ ਬਾਰੇ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ। ਪੁਲਿਸ ਵਲੋਂ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਜ਼ਾਰ ਵਿਚ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।