ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਪਾਕਿਸਤਾਨ ਤੋਂ ਭਾਰਤ ਆਏ ਭਾਰੀ ਅਸਲ੍ਹੇ ਨੂੰ ਕੀਤਾ ਬਰਾਮਦ

ਅਟਾਰੀ,ਅੰਮ੍ਰਿਤਸਰ ,18 ਅਪ੍ਰੈਲ (ਰਾਜਿੰਦਰ ਸਿੰਘ ਰੂਬੀ,ਗੁਰਦੀਪ ਸਿੰਘ)-ਅੰਮ੍ਰਿਤਸਰ ਬਾਰਡਰ ਰੇਂਜ ਦੇ ਡੀ.ਆਈ.ਜੀ. ਸਤਿੰਦਰ ਸਿੰਘ ਤੇ ਮਨਿੰਦਰ ਸਿੰਘ ਅੰਮ੍ਰਿਤਸਰ ਦਿਹਾਤੀ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਫਲਤਾ ਹਾਸਿਲ ਕਰਦੇ ਹੋਏ ਥਾਣਾ ਘਰਿੰਡਾ ਪੁਲਿਸ ਅਤੇ ਬੀ.ਐਸ.ਐਫ. ਵਲੋਂ ਸਾਂਝੇ ਤਲਾਸ਼ੀ ਮੁਹਿੰਮ ਦੌਰਾਨ 6 ਪਿਸਤੌਲ 30 ਬੋਰ ਸਮੇਤ 8 ਮੈਗਜ਼ੀਨ , 3 ਗਲੌਕ ਸਮੇਤ 6 ਮੈਗਜ਼ੀਨ, 100 ਰੌਂਦ ਬਰਾਮਦ ਕਰਕੇ ਇਕ ਬਹੁਤ ਵੱਡੀ ਸਫਲਤਾ ਹਾਸਿਲ ਕੀਤੀ ਹੈ I ਪਾਕਿਸਤਾਨ ਤੋਂ ਅੱਜ ਭਾਰਤ ਡਰੋਨ ਰਾਹੀਂ ਆਏ ਬਹੁਤ ਕੀਮਤੀ ਅਸਲ੍ਹੇ ਫੜੇ ਜਾਣ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇਕ ਵੱਡੀ ਸਫਲਤਾ ਹਾਸਿਲ ਹੋਈ ਹੈ।