ਆਈ.ਟੀ. ਮੰਤਰੀ ਅਸ਼ਵਨੀ ਵੈਸ਼ਨਵ ਨੇ ਸਵਦੇਸ਼ੀ ਏ.ਆਈ. ਸਰਵਰ 'ਅਡੀਪੋਲੀ' ਦਾ ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ , 18 ਅਪ੍ਰੈਲ - ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਭਾਰਤ ਦੇ ਪਹਿਲੇ ਪੂਰੀ ਤਰ੍ਹਾਂ ਡਿਜ਼ਾਈਨ ਕੀਤੇ ਏ.ਆਈ. ਸਰਵਰ ਦਾ ਪ੍ਰਦਰਸ਼ਨ ਕੀਤਾ, ਜਿਸ ਨੂੰ ਵੀ.ਵੀ.ਡੀ.ਐਨ.ਤਕਨਾਲੋਜੀ ਦੁਆਰਾ ਵਿਕਸਤ ਕੀਤਾ ਗਿਆ ਹੈ। ਵੈਸ਼ਨਵ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਏ.ਆਈ. ਸਰਵਰ 'ਅਡੀਪੋਲੀ' 8 ਜੀ.ਪੀ.ਯੂ.ਐਸ. ਨਾਲ ਲੈਸ ਹੈ ਅਤੇ ਪੂਰੀ ਤਰ੍ਹਾਂ ਭਾਰਤ ਵਿਚ ਡਿਜ਼ਾਈਨ ਕੀਤਾ ਗਿਆ ਹੈ, ਜੋ ਕਿ ਉੱਨਤ ਇਲੈਕਟ੍ਰਾਨਿਕਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਿਚ ਦੇਸ਼ ਦੀ ਵਧਦੀ ਤਾਕਤ ਨੂੰ ਦਰਸਾਉਂਦਾ ਹੈ । ਉਨ੍ਹਾਂ ਨੇ ਵੀ.ਵੀ.ਡੀ.ਐਨ.ਤਕਨਾਲੋਜੀ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਲਾਂਚ ਨੂੰ "ਮੇਕ ਇਨ ਇੰਡੀਆ" ਪਹਿਲਕਦਮੀ ਲਈ ਇਕ ਵੱਡਾ ਕਦਮ ਦੱਸਿਆ।