JALANDHAR WEATHER

ਲੌਂਗੋਵਾਲ ਦੇ ਅਕਾਲੀ ਪਰਿਵਾਰ ਨੂੰ ਸਦਮਾ

ਲੌਂਗੋਵਾਲ, 11 ਅਪ੍ਰੈਲ (ਵਿਨੋਦ, ਸ਼.ਖੰਨਾ) - ਲੌਂਗੋਵਾਲ ਦੇ ਉੱਘੇ ਅਕਾਲੀ ਪਰਿਵਾਰ ਨੂੰ ਗਹਿਰਾ ਸਦਮਾ ਪੁੱਜਾ ਹੈ। ਟਕਸਾਲੀ ਅਕਾਲੀ ਆਗੂ ਸਵ. ਮਲਕੀਤ ਸਿੰਘ ਅਕਾਲੀ ਦੇ ਪਤਨੀ ਗੁਰਦੇਵ ਕੌਰ (95 ਸਾਲ) ਅਕਾਲ ਚਲਾਣਾ ਕਰ ਗਏ ਹਨ। ਉਹ ਕੇਨੈਡਾ ਦੇ ਉੱਘੇ ਕਾਰੋਬਾਰੀ ਬਲਵੰਤ ਸਿੰਘ ਦੁੱਲਟ, ਮੰਦਰ ਸਿੰਘ ਲੌਂਗੋਵਾਲ, ਗੁਰਪ੍ਰੀਤ ਸਿੰਘ ਲੌਂਗੋਵਾਲ ਦੇ ਦਾਦੀ ਜੀ ਤੇ ਸਵ. ਬਲਦੇਵ ਸਿੰਘ ਅਕਾਲੀ ਅਤੇ ਚਮਕੌਰ ਸਿੰਘ ਦੇ ਮਾਤਾ ਜੀ ਸਨ।  ਉਨ੍ਹਾਂ ਦਾ ਅੰਤਿਮ ਸੰਸਕਾਰ ਲੌਂਗੋਵਾਲ ਨਜ਼ਦੀਕ ਕੋਠੇ ਦੁੱਲਟਾਂ ਵਾਲੇ ਵਿਖੇ ਰਿਸ਼ਤੇਦਾਰਾਂ, ਸਨੇਹੀਆਂ ਅਤੇ ਸੈਂਕੜੇ ਇਲਾਕਾ ਨਿਵਾਸੀਆਂ ਦੀ ਮੌਜੂਦਗੀ ’ਚ ਕੀਤਾ ਗਿਆ ਹੈ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਵੱਖ ਵੱਖ ਰਾਜਨੀਤਕ, ਧਾਰਮਿਕ ਅਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ