JALANDHAR WEATHER

ਅੱਜ ਤਹੱਵੁਰ ਰਾਣਾ ਤੋਂ ਐਨ.ਆਈ.ਏ. ਦੀ ਵਿਸ਼ੇਸ਼ ਟੀਮ ਕਰੇਗੀ ਪੁੱਛਗਿੱਛ

 ਨਵੀਂ ਦਿੱਲੀ, 11 ਅਪ੍ਰੈਲ- ਅੱਜ ਤਹੱਵੁਰ ਰਾਣਾ ਤੋਂ ਐਨ.ਆਈ.ਏ. ਦੀ ਇਕ ਵਿਸ਼ੇਸ਼ ਟੀਮ ਪੁੱਛਗਿੱਛ ਕਰੇਗੀ। ਮੀਡੀਆ ਰਿਪੋਰਟਾਂ ਅਨੁਸਾਰ, ਇਸ ਟੀਮ ਵਿਚ ਐਨ.ਆਈ.ਏ. ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਮੁੰਬਈ ਹਮਲੇ ਦੀ ਸਾਜ਼ਿਸ਼ ਸੰਬੰਧੀ ਰਾਣਾ ਤੋਂ ਪੁੱਛਗਿੱਛ ਕਰਨਗੇ। ਦੱਸ ਦੇਈਏ ਕਿ 26/11 ਮੁੰਬਈ ਅੱਤਵਾਦੀ ਹਮਲੇ ਦੇ ਸਾਜ਼ਿਸ਼ਕਰਤਾ ਤਹੱਵੁਰ ਹੁਸੈਨ ਰਾਣਾ ਨੂੰ ਆਖਰਕਾਰ ਸ਼ੁੱਕਰਵਾਰ ਨੂੰ ਭਾਰਤ ਲਿਆਂਦਾ ਗਿਆ। ਰਾਣਾ, ਜਿਸ ਨੂੰ ਕਿ ਇਕ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਸੀ, ਨੂੰ ਦੇਰ ਰਾਤ ਐਨ.ਆਈ.ਏ. ਨੇ ਇਕ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਤਹੱਵੁਰ ਰਾਣਾ ਨੂੰ 18 ਦਿਨਾਂ ਦੇ ਰਿਮਾਂਡ ’ਤੇ ਐਨ.ਆਈ.ਏ. ਦੇ ਹਵਾਲੇ ਕਰ ਦਿੱਤਾ ਹੈ। ਹਾਲਾਂਕਿ, ਐਨ.ਆਈ.ਏ. ਨੇ 20 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ