JALANDHAR WEATHER

ਆਈ.ਪੀ.ਐੱਲ 2026 : ਦਿੱਲੀ ਨੇ ਪੰਜਾਬ ਨੂੰ ਜਿੱਤਣ ਲਈ ਦਿੱਤਾ 265 ਦੌੜਾਂ ਦਾ ਟੀਚਾ

ਨਵੀਂ ਦਿੱਲੀ, 25 ਅਪ੍ਰੈਲ - ਆਈ.ਪੀ.ਐੱਲ. 2026 ਦਾ 35ਵਾਂ ਮੈਚ ਅਰੁਣ ਜੇਟਲੀ ਸਟੇਡੀਅਮ ਦਿੱਲੀ ਵਿਖੇ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਦਿੱਲੀ ਦੇ ਕਪਤਾਨ ਅਕਸ਼ਰ ਪਟੇਲ ਨੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਨੇ ਨਿਰਧਾਰਤ 20 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ 'ਤੇ 264 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ। ਦਿੱਲੀ ਵਲੋਂ ਕੇ.ਐੱਲ. ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਮਹਿਜ਼ 67 ਗੇਂਦਾਂ ਵਿਚ 152 ਦੌੜਾਂ ਬਣਾਈਆਂ ਜੋ ਕਿ ਅੰਤ ਤੱਕ ਆਊਟ ਨਹੀਂ ਹੋਇਆ। ਇਸ ਤੋਂ ਇਲਾਵਾ ਨਿਤਿਸ਼ ਰਾਣਾ ਨੇ ਵੀ 44 ਗੇਂਦਾਂ ਵਿਚ 91 ਦੌੜਾਂ ਬਣਾਈਆਂ। ਪੰਜਾਬ ਵਲੋਂ ਅਰਸ਼ਦੀਪ ਸਿੰਘ ਨੇ 4 ਓਵਰਾਂ 'ਚ 49 ਅਤੇ ਜ਼ੇਵੀਅਰ ਬਾਰਟਲੇਟ ਨੇ 4 ਓਵਰਾਂ 'ਚ 69 ਦੌੜਾਂ ਦੇ ਕੇ 1-1 ਵਿਕਟ ਹਾਸਲ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ