JALANDHAR WEATHER

ਯਾਰਡ ਵਿਚ ਪਏ ਕਣਕ ਦੇ 67 ਗੱਟੇ ਚੋਰੀ

ਗੁਰੂ ਹਰ ਸਹਾਏ (ਫ਼ਿਰੋਜ਼ਪੁਰ), 25 ਅਪ੍ਰੈਲ (ਕਪਿਲ ਕੰਧਾਰੀ) - ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧ ਰਹੀਆਂ ਹਨ ਅਤੇ ਚੋਰ ਬਿਨਾਂ ਕਿਸੇ ਡਰ ਦੇ ਇਹ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਬੀਤੀ ਰਾਤ ਦੇਖਣ ਨੂੰ ਮਿਲੀ, ਜਦ ਚੋਰਾਂ ਵਲੋਂ ਇਕ ਯਾਰਡ ਵਿਚ ਪਏ ਲਗਭਗ 67 ਕਣਕ ਦੇ ਗੱਟੇ ਚੋਰੀ ਕਰ ਲਏ ਗਏ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਪ੍ਰੇਮ ਕੁਮਾਰ ਸਚਦੇਵਾ, ਸਾਜਨ ਸਚਦੇਵਾ,ਗੌਰਵ ਸਚਦੇਵਾ ਨੇ ਦੱਸਿਆ ਕਿ ਉਹ “ਰਾਮਦਾਸ ਐਂਡ ਕੰਪਨੀ” ਦੇ ਨਾਮ ਹੇਠ ਆੜ੍ਹਤ ਦਾ ਕੰਮ ਕਰਦੇ ਹਨ। ਉਨ੍ਹਾਂ ਦਾ ਯਾਰਡ ਗੋਲੂ ਕਾ ਰੋਡ ਸਾਹਮਣੇ ਰੋਹਿਤ ਵੋਹਰਾ ਦੇ ਸ਼ੈਲਰ ਕੋਲ ਸਥਿਤ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਯਾਰਡ ਦੀ ਚਾਰਦੀਵਾਰੀ ਵਿਚ ਸੰਨ੍ਹ ਲਾ ਕੇ ਅੰਦਰ ਦਾਖ਼ਲ ਹੋ ਕੇ ਕਣਕ ਦੇ 67 ਗੱਟੇ ਚੋਰੀ ਕਰ ਲਏ । ਉਨ੍ਹਾਂ ਹੋਰ ਦੱਸਿਆ ਕਿ ਚੋਰ ਪਿਕਅਪ ਬਲੈਰੋ ਗੱਡੀ ‘ਤੇ ਆਏ ਸਨ। ਜਦ ਉੱਥੇ ਤਾਇਨਾਤ ਠੇਕੇਦਾਰ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ, ਤਾਂ ਉਸ ਨੇ ਤੁਰੰਤ ਫੋਨ ਰਾਹੀਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ, ਪਰ ਉਹਨਾਂ ਨੂੰ ਦੇਖਦੇ ਹੀ ਚੋਰ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਏ। ਉਨਾਂ ਦੱਸਿਆ ਕਿ ਉਨਾਂ ਦਾ ਕਰੀਬ ਇਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਚੋਰੀ ਦੀ ਘਟਨਾ ਸੰਬੰਧੀ ਸਮਾਂ ਰਹਿੰਦੇ ਠੇਕੇਦਾਰ ਨੂੰ ਪਤਾ ਨਾ ਚੱਲਦਾ ਤਾਂ ਉਨ੍ਹਾਂ ਦਾ ਹੋਰ ਭਾਰੀ ਨੁਕਸਾਨ ਹੋਣਾ ਸੀ। ਉਨ੍ਹਾਂ ਨੇ ਦੱਸਿਆ ਕਿ ਚੋਰੀ ਨਾ ਹੋਵੇ ਇਸ ਕਰਕੇ ਉਨ੍ਹਾਂ ਨੇ ਚਾਰ ਦੀਵਾਰੀ ਕਰਵਾਈ ਹੋਈ ਹੈ ਪਰੰਤੂ ਚੋਰਾਂ ਵਲੋਂ ਫਿਰ ਵੀ ਚੋਰੀ ਵੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਬੜੀ ਹੈਰਾਨੀ ਜਨਕ ਗੱਲ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਨਾਲ ਲੱਗੇ ਦੁਕਾਨ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਵਿਚ ਬਲੈਰੋ ਗੱਡੀ ਦਿਖਾਈ ਦੇ ਰਹੀ ਹੈ ਪੀੜਤ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਥਾਣਾ ਮੁਖੀ ਜਗਦੀਪ ਸਿੰਘ ਨੂੰ ਲਿਖਿਤ ਸ਼ਿਕਾਇਤ ਦੇ ਦਿੱਤੀ ਗਈ ਹੈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸੀਸੀਟੀਵੀ ਫੁਟੇਜ ਖੰਗਾਲ ਕੇ ਚੋਰੀ ਹੋਇਆ ਸਮਾਨ ਬਰਾਮਦ ਕੀਤਾ ਜਾਵੇ ਅਤੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ