JALANDHAR WEATHER

ਸਕਰੈਪ ਫੈਕਟਰੀ ਵਿਚ ਲੱਗੀ ਅੱਗ, 7 ਦੇ ਕਰੀਬ ਮਜ਼ਦੂਰ ਜ਼ਖ਼ਮੀ

ਦੋਰਾਹਾ (ਲੁਧਿਆਣਾ), 25 ਅਪ੍ਰੈਲ (ਮਨਜੀਤ ਸਿੰਘ ਗਿੱਲ) - ਦੋਰਾਹਾ ਲਾਗਲੇ ਪਿੰਡ ਕੱਦੋਂ ਪਾਇਲ ਰੋਡ 'ਤੇ ਸਥਿਤ ਇਕ ਸਕਰੈਪ ਫੈਕਟਰੀ ਵਿਚ ਅਚਾਨਕ ਧਮਾਕਾ ਹੋਇਆ, ਜਿਸ ਕਾਰਨ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ। ਧਮਾਕੇ ਕਾਰਨ ਫੈਕਟਰੀ ਵਿਚ ਕੰਮ ਕਰਦੇ ਕਰੀਬ ਸੱਤ ਮਜ਼ਦੂਰ ਗੰਭੀਰ ਜਖਮੀ ਹੋ ਗਏ, ਜਿਨ੍ਹਾਂ ਨੂੰ ਦੋਰਾਹਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਦੋਂ ਪਹਿਲ ਰੋਡ 'ਤੇ ਸਥਿਤ ਸਕਰੈਪ ਫੈਕਟਰੀ ਵਿਚ ਪੰਜਾਬ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੁਰਾਣੀਆਂ ਗੱਡੀਆਂ ਅਤੇ ਲੋਹੇ ਦਾ ਹੋਰ ਸਾਜੋ ਸਮਾਨ ਲਿਆ ਕੇ ਢਾਲਿਆ ਜਾਂਦਾ ਹੈ। ਫੈਕਟਰੀ ਵਿਚ ਅੱਜ ਸ਼ਾਮ ਨੂੰ ਇਕ ਧਮਾਕਾ ਹੋਇਆ, ਜਿਸ ਕਾਰਨ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ ਅਤੇ ਧਮਾਕੇ ਕਾਰਨ ਇਥੇ ਕੰਮ ਕਰਦੇ ਕਰੀਬ 7 ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਖ਼ਬਰ ਲਿਖੇ ਜਾਣ ਤੱਕ ਅੱਗ ਬੁਝਾਊ ਅਮਲੇ ਦੀਆਂ ਵੱਖ ਵੱਖ ਟੀਮਾਂ ਅੱਗ 'ਤੇ ਕਾਬੂ ਪਾਉਣ ਲੱਗੀਆਂ ਹੋਈਆਂ ਸਨ। ਪੁਲਿਸ ਅਨੁਸਾਰ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ