ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ 29 ਅਗਸਤ ਨੂੰ ਪਿੰਡ ਭੂਰਾ ਕੋਹਨਾ ਤੋਂ ਨਿਕਲਣ ਵਾਲਾ ਨਗਰ ਕੀਰਤਨ ਮੁਲਤਵੀ

ਅਮਰਕੋਟ, 26 ਅਗਸਤ (ਭੱਟੀ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਉਤੇ ਉਨ੍ਹਾਂ ਨਾਲ ਸ਼ਹੀਦ ਹੋਣ ਵਾਲੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਜੋ ਨਗਰ ਕੀਰਤਨ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਨਮ ਸਥਾਨ ਗੁਰਦੁਆਰਾ ਖਾਲਸਾ ਦਰਬਾਰ ਪਿੰਡ ਭੂਰਾ ਕੋਹਨਾ ਤੋਂ 29 ਅਗਸਤ ਨੂੰ ਪਿੰਡ ਪਹੂਵਿੰਡ ਸਾਹਿਬ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜਨਮ ਸਥਾਨ ਤੱਕ ਜੋ ਸਜਾਏ ਜਾ ਰਹੇ ਸਨ, ਉਹ ਭਾਰੀ ਮੀਂਹ ਪੈਣ ਕਰਕੇ ਫ਼ਿਲਹਾਲ ਮੁਲਤਵੀ ਕਰ ਦਿੱਤੇ ਗਏ ਹਨ।
ਇਹ ਜਾਣਕਾਰੀ ਪ੍ਰੈਸ ਨੂੰ ਬਾਬਾ ਸੱਜਣ ਸਿੰਘ ਮੁੱਖ ਸਲਾਹਕਾਰ ਇੰਟਰਨੈਸ਼ਨਲ ਪੰਥਕ ਦਲ ਵਲੋਂ ਪ੍ਰੈਸ ਨੂੰ ਦਿੱਤੀ ਗਈ। ਬਾਬਾ ਸੱਜਣ ਸਿੰਘ ਹੋਰਾਂ ਨੇ ਕਿਹਾ ਕਿ ਅਗਲੀ ਤਰੀਕ ਦਾ ਐਲਾਨ ਸੰਗਤਾਂ ਨਾਲ ਸਲਾਹ-ਮਸ਼ਵਰਾ ਕਰਕੇ ਜਲਦ ਕੀਤਾ ਜਾਵੇਗਾ। ਇਸ ਮੌਕੇ ਭਾਈ ਗੁਰਭੇਜ ਸਿੰਘ ਜ਼ਿਲ੍ਹਾ ਇੰਟਰਨੈਸ਼ਨਲ ਪੰਥਕ ਦਲ, ਪ੍ਰਧਾਨ ਭਾਈ ਸਤਨਾਮ ਸਿੰਘ ਸੈਦੋ ਲੇਲ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਅੰਮ੍ਰਿਤਸਰ, ਭਾਈ ਰਤਨ ਸਿੰਘ ਬਲਾਕ ਪ੍ਰਧਾਨ, ਭਾਈ ਗੁਰਮੁਖ ਸਿੰਘ, ਭਾਈ ਗੁਰਦਿਆਲ ਸਿੰਘ, ਭਾਈ ਗੁਰਲਾਲ ਸਿੰਘ, ਭਾਈ ਗੁਰਦਿਤ ਸਿੰਘ, ਮਨਪ੍ਰੀਤ ਸਿੰਘ ਇਨ੍ਹਾਂ ਸਾਰੇ ਸਿੰਘਾਂ ਦੀ ਜ਼ਰੂਰੀ ਮੀਟਿੰਗ ਹੋਈ। ਇਨ੍ਹਾਂ ਦੱਸਿਆ ਕਿ ਇਹ ਫ਼ੈਸਲਾ ਸੰਗਤ ਤੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪ੍ਰਧਾਨ ਇੰਟਰਨੈਸ਼ਨਲ ਪੰਥਕ ਦਲ ਵਲੋਂ ਲਿਆ ਗਿਆ ਹੈ।