ਪਿੰਡ ਰੁਕਨੇ ਵਾਲਾ ਸਤਲੁਜ ਦਰਿਆ ਵਲੋਂ ਧੁੱਸੀ ਬੰਨ੍ਹ ਨੂੰ ਢਾਹ ਲਾਉਣ ਦਾ ਵਧਿਆ ਖਤਰਾ

ਮੱਖੂ, 26 ਅਗਸਤ (ਕੁਲਵਿੰਦਰ ਸਿੰਘ ਸੰਧੂ)-ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡ ਰੁਕਣੇ ਵਾਲਾ ਜਿਥੇ ਸਤਲੁਜ ਦੇ ਵਧੇ ਪਾਣੀ ਨੇ ਧੁੱਸੀ ਬੰਨ੍ਹ ਅੰਦਰ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਹਨ, ਉਥੇ ਹੀ ਹੁਣ ਸਤਲੁਜ ਦਰਿਆ ਵਲੋਂ ਬੰਨ੍ਹ ਨੂੰ ਢਾਹ ਲਾਉਣ ਦਾ ਖਤਰਾ ਪੈਦਾ ਹੁੰਦਿਆਂ ਹੀ ਇਲਾਕਾ ਨਿਵਾਸੀਆਂ ਨੇ ਆਪਣੇ ਦਮ ਉਤੇ ਹੀ ਮਿੱਟੀ ਪਾ ਕੇ ਬੰਨ੍ਹ ਨੂੰ ਮਜ਼ਬੂਤੀ ਦੇਣ ਦੀ ਕੋਸ਼ਿਸ਼ ਕੀਤੀ। ਇਲਾਕਾ ਨਿਵਾਸੀਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਸਾਡੀ ਕਿਸੇ ਵੀ ਪ੍ਰਕਾਰ ਦੀ ਮਦਦ ਕਰਨ ਲਈ ਅੱਗੇ ਨਹੀਂ ਆਇਆ। ਜੇਕਰ ਇਹ ਬੰਨ੍ਹ ਟੁੱਟ ਜਾਂਦਾ ਹੈ ਤਾਂ ਇਸ ਨਾਲ ਚੱਕੀਆਂ, ਭੂਪੇ ਵਾਲਾ, ਰੁਕਣੇ ਵਾਲਾ ਖੁਰਦ, ਭੂਤੀ ਵਾਲਾ, ਕੋਟ ਕਾਇਮ ਖਾਂ ਆਦਿ ਕਈ ਪਿੰਡ ਹੜ੍ਹ ਦੀ ਲਪੇਟ ਵਿਚ ਆ ਜਾਣਗੇ।