ਪ੍ਰਧਾਨ ਮੰਤਰੀ ਦੀ ਡਿਗਰੀ ਦੇ ਮੁੱਦੇ ਤੋਂ ਧਿਆਨ ਭਟਕਾਉਣ ਲਈ ਸੌਰਭ ਭਾਰਦਵਾਜ ਦੇ ਘਰ ਮਾਰਿਆ ਗਿਆ ਛਾਪਾ- ਮਨੀਸ਼ ਸਿਸੋਦੀਆ

ਨਵੀਂ ਦਿੱਲੀ, 26 ਅਗਸਤ- ‘ਆਪ’ ਨੇਤਾ ਸੌਰਭ ਭਾਰਦਵਾਜ ਵਿਰੁੱਧ ਈ.ਡੀ. ਦੇ ਛਾਪਿਆਂ ’ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ‘ਆਪ’ ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸੌਰਭ ਭਾਰਦਵਾਜ ਦੇ ਘਰ ’ਤੇ ਈ.ਡੀ. ਦੇ ਛਾਪੇਮਾਰੀ ਦਾ ਇਕੋ ਇਕ ਕਾਰਨ ਇਹ ਹੈ ਕਿ ਕੱਲ੍ਹ ਪ੍ਰਧਾਨ ਮੰਤਰੀ ਦੀ ਡਿਗਰੀ ਬਾਰੇ ਇਕ ਵੱਡਾ ਖੁਲਾਸਾ ਹੋਇਆ ਸੀ। ਦੇਸ਼ ਵਿਚ ਇਹ ਗੱਲ ਸਾਹਮਣੇ ਆਈ ਕਿ ਪ੍ਰਧਾਨ ਮੰਤਰੀ ਦੀ ਡਿਗਰੀ ਜਾਅਲੀ ਹੈ। ਦੇਸ਼ ਵਿਚ ਇਹ ਗੱਲ ਸਾਹਮਣੇ ਆਈ ਕਿ ਪ੍ਰਧਾਨ ਮੰਤਰੀ ਨੇ ਡਿਗਰੀ ਬਾਰੇ ਝੂਠ ਬੋਲਿਆ, ਇਸ ਲਈ ਪ੍ਰਧਾਨ ਮੰਤਰੀ ਦੀ ਡਿਗਰੀ ਦੇ ਮੁੱਦੇ ਤੋਂ ਧਿਆਨ ਹਟਾਉਣ ਲਈ, ਈ.ਡੀ. ਸੌਰਭ ਭਾਰਦਵਾਜ ਦੇ ਘਰ ਛਾਪਾ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸੁਣ ਕੇ ਇਕ ਬੱਚਾ ਵੀ ਹੱਸੇਗਾ ਕਿ ਜਿਸ ਮਾਮਲੇ ਵਿਚ ਸੌਰਭ ਭਾਰਦਵਾਜ ਦੇ ਘਰ ਛਾਪਾ ਮਾਰਿਆ ਜਾ ਰਿਹਾ ਹੈ, ਉਸ ਨੂੰ ਮੰਤਰੀ ਬਣਨ ਤੋਂ ਪਹਿਲਾਂ ਦਾ ਮਾਮਲਾ ਦੱਸਿਆ ਜਾ ਰਿਹਾ ਹੈ।