JALANDHAR WEATHER

ਡਰੇਨ ਵਿਚ ਪਾੜ ਪੈਣ ਦੇ ਨਾਲ ਖੇਤਾਂ ਵਿਚ ਹੋਇਆ ਜਲ ਥਲ

ਲੌਂਗੋਵਾਲ, (ਸੰਗਰੂਰ), 26 ਅਗਸਤ (ਸ.ਸ.ਖੰਨਾ)- ਸਥਾਨਕ ਸ਼ਹਿਰ ਲੌਂਗੋਵਾਲ ਵਿਖੇ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਦੇ ਕਾਰਨ ਜਿਥੇ ਲੌਂਗੋਵਾਲ ਸ਼ਹਿਰ ਦੇ ਵਿਚ ਜਲ ਥਲ ਹੋਇਆ ਪਿਆ ਹੈ, ਉੱਥੇ ਹੀ ਬਹਾਦਰ ਸਿੰਘ ਵਾਲਾ ਡਰੇਨ ਦੇ ਵਿਚ ਬਾਰਿਸ਼ ਦਾ ਜ਼ਿਆਦਾ ਪਾਣੀ ਹੋਣ ਦੇ ਕਾਰਨ ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਨੇੜੇ ਸੀਵਰੇਜ ਟ੍ਰੀਟਮੈਂਟ ਪਲਾਂਟ ਕੋਲੋਂ ਵੀਹ ਫੁੱਟ ਦੇ ਕਰੀਬ ਪਾੜ ਪੈਣ ਦੇ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਚੁੱਕੀ ਹੈ। ਮੌਕੇ ’ਤੇ ਪੁੱਜੇ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ ਦੇ ਪਤੀ ਕਮਲ ਬਰਾੜ, ਕੌਂਸਲਰ ਗੁਰਮੀਤ ਸਿੰਘ ਲੱਲੀ ਅਤੇ ਕੌਂਸਲਰ ਬਲਵਿੰਦਰ ਸਿੰਘ ਕਾਲਾ ਨੇ ਜਾਇਜ਼ਾ ਲਿਆ। ਉਨਾਂ ਜੇ.ਸੀ.ਬੀ. ਮਸ਼ੀਨ ਮੰਗਵਾ ਕੇ ਆਪਣੇ ਪੱਧਰ ’ਤੇ ਇਸ ਪਾਣੀ ਨੂੰ ਬੰਦ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ