JALANDHAR WEATHER

ਜੰਮੂ ਕਸ਼ਮੀਰ: ਡੋਡਾ ਤੇ ਕਿਸ਼ਤਵਾੜ ’ਚ ਫੱਟਿਆ ਬੱਦਲ

ਸ੍ਰੀਨਗਰ, 26 ਅਗਸਤ- ਜੰਮੂ-ਕਸ਼ਮੀਰ ਦੇ ਡੋਡਾ ਅਤੇ ਕਿਸ਼ਤਵਾੜ ਜ਼ਿਲ੍ਹਿਆਂ ਵਿਚ ਕਈ ਥਾਵਾਂ ’ਤੇ ਬੱਦਲ ਫਟਣ ਦੀਆਂ ਖ਼ਬਰਾਂ ਆਈਆਂ ਹਨ। ਇਸ ਵਿਚ 10 ਤੋਂ 15 ਘਰ ਵਹਿ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਡੋਡਾ ਵਿਚ 4 ਲੋਕਾਂ ਦੀ ਮੌਤ ਹੋ ਗਈ ਹੈ। ਜ਼ਿਲ੍ਹੇ ਦੇ ਭਾਲੇਸ਼ਾ, ਥਾਥਰੀ ਅਤੇ ਮਰਮਤ ਵਿਚ ਬੱਦਲ ਫਟਣ ਕਾਰਨ ਆਏ ਅਚਾਨਕ ਹੜ੍ਹਾਂ ਵਿਚ ਕਈ ਪੁਲ ਵੀ ਵਹਿ ਗਏ।

ਇਕ ਅਧਿਕਾਰੀ ਨੇ ਦੱਸਿਆ ਕਿ ਲਗਾਤਾਰ ਮੀਂਹ ਕਾਰਨ ਆਏ ਅਚਾਨਕ ਹੜ੍ਹਾਂ ਵਿਚ ਦੋ ਲੋਕਾਂ ਦੀ ਮੌਤ ਘਰ ਡਿੱਗਣ ਕਾਰਨ ਹੋਈ। ਹੜ੍ਹਾਂ ਵਿਚ ਰਿਹਾਇਸ਼ੀ ਇਲਾਕਿਆਂ ਅਤੇ ਹੋਰ ਜਾਇਦਾਦਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ।

ਬਟੋਟ-ਕਿਸ਼ਤਵਾੜ ਰਾਸ਼ਟਰੀ ਰਾਜਮਾਰਗ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਡੋਡਾ ਅਤੇ ਕਿਸ਼ਤਵਾੜ ਵਿਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਫ਼ਤ ਪ੍ਰਤੀਕਿਰਿਆ ਟੀਮ ਅਲਰਟ ’ਤੇ ਹੈ। ਦੋਵਾਂ ਜ਼ਿਲ੍ਹਿਆਂ ਵਿਚ ਲਗਾਤਾਰ ਮੀਂਹ ਪੈ ਰਿਹਾ ਹੈ।

ਇਸ ਤੋਂ ਪਹਿਲਾਂ 14 ਅਗਸਤ ਨੂੰ ਕਿਸ਼ਤਵਾੜ ਜ਼ਿਲ੍ਹੇ ਦੇ ਚਸੋਤੀ ਪਿੰਡ ਵਿਚ ਬੱਦਲ ਫਟਣ ਦੀ ਘਟਨਾ ਵਾਪਰੀ ਸੀ। ਇਸ ਵਿਚ 65 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 200 ਲੋਕ ਅਜੇ ਵੀ ਲਾਪਤਾ ਹਨ। ਮਾਛੈਲ ਮਾਤਾ ਯਾਤਰਾ ਲਈ ਆਏ ਬਹੁਤ ਸਾਰੇ ਸ਼ਰਧਾਲੂ, ਉਨ੍ਹਾਂ ਦੀਆਂ ਬੱਸਾਂ, ਤੰਬੂ, ਲੰਗਰ ਅਤੇ ਦੁਕਾਨਾਂ ਬੱਦਲ ਫਟਣ ਕਾਰਨ ਆਏ ਅਚਾਨਕ ਹੜ੍ਹ ਵਿਚ ਵਹਿ ਗਈਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ