JALANDHAR WEATHER

ਬਲੋਚਿਸਤਾਨ ਫ਼ੌਜ ਨੇ ਸ਼ਹਿਰ ਸੁਰਾਬ 'ਤੇ ਕੀਤਾ ਕਬਜ਼ਾ

ਇਸਲਾਮਾਬਾਦ, 30 ਮਈ -ਪਾਕਿਸਤਾਨ ਵਿਚ ਬਲੋਚ ਲਿਬਰੇਸ਼ਨ ਆਰਮੀ (ਬੀ.ਐਲ.ਏ.) ਨੇ ਬਲੋਚਿਸਤਾਨ ਦੇ ਮਹੱਤਵਪੂਰਨ ਸ਼ਹਿਰ ਸੁਰਾਬ ਦਾ ਪੂਰਾ ਕੰਟਰੋਲ ਆਪਣੇ ਹੱਥ ਵਿਚ ਲੈ ਲਿਆ ਹੈ। ਬੀ.ਐਲ.ਏ.ਦੇ ਬੁਲਾਰੇ ਜਯੰਦ ਬਲੋਚ ਵਲੋਂ ਜਾਰੀ ਇਕ ਬਿਆਨ ਵਿਚ ਇਸ ਦੀ ਪੁਸ਼ਟੀ ਕੀਤੀ ਗਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਨੇ ਸੁਰਾਬ ਸ਼ਹਿਰ ਦਾ ਪੂਰਾ ਕੰਟਰੋਲ ਆਪਣੇ ਹੱਥ ਵਿਚ ਲੈ ਲਿਆ ਹੈ। ਇਸ ਦੇ ਨਾਲ ਹੀ ਬੀ.ਐਲ.ਏ.ਵਲੋਂ ਸੁਰਾਬ ਦੇ ਪੁਲਿਸ ਸਟੇਸ਼ਨ ਸਮੇਤ ਕਈ ਸਰਕਾਰੀ ਅਦਾਰਿਆਂ ਨੂੰ ਅੱਗ ਲਗਾ ਦਿੱਤੀ ਗਈ।  ਬੀ.ਐਲ.ਏ. ਦੇ ਬੁਲਾਰੇ ਜਯੰਦ ਬਲੋਚ ਨੇ ਕਿਹਾ ਕਿ ਅੱਤਵਾਦੀਆਂ ਨੇ ਸ਼ਹਿਰ ਵਿਚ ਬੈਂਕਾਂ, ਲੇਵੀ ਸਟੇਸ਼ਨ ਅਤੇ ਪੁਲਿਸ ਸਟੇਸ਼ਨ ਸਮੇਤ ਮਹੱਤਵਪੂਰਨ ਸਰਕਾਰੀ ਅਦਾਰਿਆਂ ਦਾ ਕੰਟਰੋਲ ਆਪਣੇ ਹੱਥ ਵਿਚ ਲੈ ਲਿਆ ਹੈ। ਜਦੋਂ ਕਿ ਮੁੱਖ ਕਵੇਟਾ-ਕਰਾਚੀ ਹਾਈਵੇਅ ਅਤੇ ਸੁਰਾਬ-ਗਦਰ ਸੜਕ 'ਤੇ ਵੀ ਜਾਂਚ ਅਤੇ ਗਸ਼ਤ ਜਾਰੀ ਹੈ। ਸਥਾਨਕ ਸੂਤਰਾਂ ਨੇ ਦੱਸਿਆ ਕਿ ਸ਼ਾਮ ਨੂੰ ਵੱਡੀ ਗਿਣਤੀ ਵਿਚ ਹਥਿਆਰਬੰਦ ਲੋਕਾਂ ਨੇ ਸ਼ਹਿਰ ਵਿਚ ਸਰਕਾਰੀ ਇਮਾਰਤਾਂ 'ਤੇ ਹਮਲਾ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ