ਟੀ.ਐਮ.ਸੀ. 2026 ਦੀਆਂ ਚੋਣਾਂ ਵਿਚ ਬੰਗਾਲ ਤੋਂ ਬਾਹਰ ਹੋ ਜਾਵੇਗੀ - ਅਮਿਤ ਸ਼ਾਹ

ਕੋਲਕਾਤਾ , 1 ਜੂਨ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਉਨ੍ਹਾਂ ਦੀ ਸਰਕਾਰ 'ਤੇ ਵਕਫ਼ ਐਕਟ ਰਾਹੀਂ ਤੁਸ਼ਟੀਕਰਨ ਦੀ ਰਾਜਨੀਤੀ ਅਤੇ ਪੱਖਪਾਤ ਦਾ ਦੋਸ਼ ਲਗਾਇਆ। ਕੋਲਕਾਤਾ ਦੇ ਨੇਤਾਜੀ ਇਨਡੋਰ ਸਟੇਡੀਅਮ ਵਿਚ ਆਪਣੇ ਸੰਬੋਧਨ ਵਿਚ, ਸ਼ਾਹ ਨੇ ਕਿਹਾ ਹੈ ਕਿ ਕੀ ਵਕਫ਼ ਐਕਟ ਵਿਚ ਕੁਝ ਗ਼ਲਤ ਹੈ ? ਕੀ ਵਕਫ਼ ਦੇ ਕਾਰਨ ਬੰਗਾਲ ਦੀ ਧਰਤੀ ਦੀ ਬਲੀ ਦੇਣੀ ਚਾਹੀਦੀ ਹੈ ? ਵਕਫ਼ ਐਕਟ ਦਾ ਵਿਰੋਧ ਕਰਕੇ ਮਮਤਾ ਬੈਨਰਜੀ ਕਿਸ ਦਾ ਪੱਖ ਲੈ ਰਹੀ ਹੈ ? ਮਮਤਾ ਬੈਨਰਜੀ 2026 ਤੱਕ ਵਕਫ਼ ਦਾ ਵਿਰੋਧ ਕਰ ਸਕਦੀ ਹੈ ਕਿਉਂਕਿ ਉਸ ਤੋਂ ਬਾਅਦ ਉਹ ਹੁਣ ਮੁੱਖ ਮੰਤਰੀ ਨਹੀਂ ਰਹਿਣਗੇ । ਇੱਥੇ ਭਾਜਪਾ ਵਰਕਰਜ਼ ਸਪੈਸ਼ਲ ਆਰਗੇਨਾਈਜੇਸ਼ਨਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਮੁਰਸ਼ਿਦਾਬਾਦ ਵਿਚ ਹਾਲ ਹੀ ਵਿਚ ਹੋਈ ਹਿੰਸਾ ਦਾ ਵੀ ਜ਼ਿਕਰ ਕੀਤਾ ਇਸ ਨੂੰ ਰਾਜ ਦੇ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਜਾਣਬੁੱਝ ਕੇ ਅਸਫਲਤਾ ਦੱਸਿਆ। ਇਸ ਮੌਕੇ ਉਨ੍ਹਾਂ ਨੇ ਬੰਗਾਲ ਦੇ ਮੰਤਰੀਆਂ 'ਤੇ ਦੰਗਾਕਾਰੀਆਂ ਦਾ ਸਰਗਰਮੀ ਨਾਲ ਸਮਰਥਨ ਕਰਨ ਦਾ ਦੋਸ਼ ਵੀ ਲਗਾਇਆ।