ਭੁਲੱਥ ਪੁਲਿਸ ਵਲੋਂ ਨਾਜਾਇਜ਼ ਪਿਸਤੌਲ ਸਮੇਤ ਵਿਅਕਤੀ ਕਾਬੂ

ਭੁਲੱਥ, 2 ਜੂਨ (ਮੇਹਰ ਚੰਦ ਸਿੱਧੂ)-ਐਸ. ਐਸ. ਪੀ. ਗੌਰਵ ਤੂਰਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪ੍ਰਭਜੋਤ ਸਿੰਘ ਵਿਰਕ, ਪੁਲਿਸ ਕਪਤਾਨ ਤਫਤੀਸ਼ ਕਪੂਰ ਦੀ ਨਿਗਰਾਨੀ ਹੇਠ ਕਰਨੈਲ ਸਿੰਘ, ਪੁਲਿਸ ਕਪਤਾਨ ਸਬ -ਡਵੀਜ਼ਨ ਭੁਲੱਥ ਦੀ ਅਗਵਾਈ ਵਿਚ ਦੋਸ਼ੀ ਦਲਬੀਰ ਕੁਮਾਰ ਉਰਫ ਗੋਪੀ ਆਲਮਪੁਰੀਆ ਪੁੱਤਰ ਸੁਖਵਿੰਦਰ ਸਿੰਘ ਵਾਸੀ ਆਲਮਪੁਰ ਬੱਕਾ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਨੂੰ ਨਾਜਾਇਜ਼ ਪਿਸਤੌਲ ਸਮੇਤ ਪਿੰਡ ਬੋਪਰਾਏ ਕੋਲੋਂ ਕਾਬੂ ਕੀਤਾ ਤੇ ਮਾਮਲਾ ਦਰਜ ਕੀਤਾ।