ਓਡੀਸ਼ਾ ਦੇ ਹਸਪਤਾਲ ਵਿਚ ਲਾਪਰਵਾਹੀ ਕਾਰਨ 6 ਮਰੀਜ਼ਾਂ ਦੀ ਮੌਤ

ਕੋਰਾਪੁਟ (ਓਡੀਸ਼ਾ), 4 ਜੂਨ (ਪੀ.ਟੀ.ਆਈ.) ਅਧਿਕਾਰੀਆਂ ਨੇ ਕਿਹਾ ਕਿ ਓਡੀਸ਼ਾ ਦੇ ਕੋਰਾਪੁਟ ਵਿਚ ਸਰਕਾਰੀ ਸੰਚਾਲਿਤ ਸ਼ਹੀਦ ਲਕਸ਼ਮਣ ਨਾਇਕ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਕਥਿਤ ਲਾਪਰਵਾਹੀ ਕਾਰਨ 6 ਮਰੀਜ਼ਾਂ ਦੀ ਮੌਤ ਤੋਂ ਬਾਅਦ ਦੋ ਜਾਂਚ ਦੇ ਹੁਕਮ ਦਿੱਤੇ ਗਏ ਹਨ। ਵਿਰੋਧੀ ਬੀ.ਜੇ.ਡੀ. ਅਤੇ ਕਾਂਗਰਸ ਨੇ ਮਰੀਜ਼ਾਂ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। 3 ਪੁਰਸ਼ਾਂ ਅਤੇ ਤਿੰਨ 3 ਦੀ ਮੌਤ ਮੰਗਲਵਾਰ ਰਾਤ ਨੂੰ ਥੋੜ੍ਹੇ ਸਮੇਂ ਵਿਚ ਹੀ ਹੋ ਗਈ। ਜਦੋਂ ਕਿ 5 ਮਰੀਜ਼ਾਂ ਦੀ ਮੌਤ ਰਾਤ 11 ਵਜੇ ਤੋਂ 12 ਵਜੇ ਦੇ ਵਿਚਕਾਰ ਹੋਈ, ਛੇਵੇਂ ਮਰੀਜ਼ ਦੀ ਬੁੱਧਵਾਰ ਸਵੇਰੇ ਲਗਭਗ 3.30 ਵਜੇ ਮੌਤ ਹੋ ਗਈ।ਉਨ੍ਹਾਂ ਦੇ ਪਰਿਵਾਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਟੀਕੇ ਲਗਾਏ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।ਹਸਪਤਾਲ ਦੇ ਸੁਪਰਡੈਂਟ ਸੁਸ਼ਾਂਤ ਕੁਮਾਰ ਸਾਹੂ ਨੇ ਕਿਹਾ ਕਿ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ।