ਆਰ.ਬੀ.ਆਈ. ਨੇ ਰੈਪੋ ਰੇਟ ਵਿਚ 50 ਬੇਸਿਸ ਪੁਆਇੰਟ ਦੀ ਕੀਤੀ ਕਟੌਤੀ

ਨਵੀਂ ਦਿੱਲੀ, 6 ਜੂਨ- ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਐਮ.ਪੀ.ਸੀ. ਦੀ ਮੀਟਿੰਗ ਤੋਂ ਬਾਅਦ ਨੀਤੀਗਤ ਵਿਆਜ ਦਰਾਂ ਵਿਚ ਕਟੌਤੀ ਦਾ ਐਲਾਨ ਕੀਤਾ ਹੈ। ਐਮ.ਪੀ.ਸੀ. ਮੈਂਬਰਾਂ ਨੇ ਰੈਪੋ ਰੇਟ ਵਿਚ 50 ਬੇਸਿਸ ਪੁਆਇੰਟ ਦੀ ਕਟੌਤੀ ਦੇ ਹੱਕ ਵਿਚ ਵੋਟ ਦਿੱਤੀ ਹੈ। ਹੁਣ ਇਹ 6 ਪ੍ਰਤੀਸ਼ਤ ਤੋਂ ਘੱਟ ਕੇ 5.5% ਹੋ ਗਿਆ ਹੈ। ਸਾਲ 2025 ਵਿਚ ਲਗਾਤਾਰ ਤੀਜੀ ਐਮ.ਐਮ.ਸੀ. ਮੀਟਿੰਗ ਵਿਚ ਵਿਆਜ ਦਰਾਂ ਵਿਚ ਕਟੌਤੀ ਦਾ ਐਲਾਨ ਕੀਤਾ ਗਿਆ ਹੈ।