JALANDHAR WEATHER

ਬੈਂਗਲੁਰੂ ਭਗਦੜ ਘਟਨਾ 'ਤੇ IPL ਚੇਅਰਮੈਨ Arun Dhumal ਨੇ ਪ੍ਰਗਟਾਇਆ ਦੁੱਖ

ਜਲੰਧਰ, 4 ਜੂਨ-ਜਲੰਧਰ ਪਹੁੰਚੇ IPL ਚੇਅਰਮੈਨ ਅਰੁਣ ਧੂਮਲ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਬੈਂਗਲੁਰੂ ਭਗਦੜ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ, ਉਥੇ ਹੀ ਉਨ੍ਹਾਂ ਨੇ ਰਾਜ ਸਰਕਾਰ 'ਤੇ ਵੀ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਸਟੇਡੀਅਮ ਵਿਚ IPL ਪ੍ਰੋਗਰਾਮ ਰੱਖਿਆ ਗਿਆ ਸੀ, ਜਿਥੇ ਸਾਰਿਆਂ ਨੇ ਜਿੱਤ ਦਾ ਜਸ਼ਨ ਮਨਾਇਆ। ਅਰੁਣ ਧੂਮਲ ਨੇ ਕਿਹਾ ਕਿ BCCI ਨੂੰ ਇਸ ਪ੍ਰੋਗਰਾਮ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਘਟਨਾ ਵਿਚ, ਉਨ੍ਹਾਂ ਨੇ ਮੀਡੀਆ ਰਾਹੀਂ BCCI ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ